Home / Breaking News / ਰਾਮ ਰਹੀਮ ਅਤੇ ਹਨੀਪ੍ਰੀਤ ਬਾਰੇ ਵਿਪਾਸਨਾ ਨੇ ਕਰੇ ਖੁਲਾਸੇ

ਰਾਮ ਰਹੀਮ ਅਤੇ ਹਨੀਪ੍ਰੀਤ ਬਾਰੇ ਵਿਪਾਸਨਾ ਨੇ ਕਰੇ ਖੁਲਾਸੇ

ਰਾਮ ਰਹੀਮ ਅਤੇ ਹਨੀਪ੍ਰੀਤ ਬਾਰੇ ਵਿਪਾਸਨਾ ਨੇ ਕਰੇ ਖੁਲਾਸੇ

ਡੇਰਾ ਮੁਖੀ ਰਾਮ-19-09-17 ਰਹੀਮ ਦੇ ਜੇਲ ਜਾਣ ਤੋਂ ਬਾਅਦ ਭੜਕੀ ਹਿੰਸਾ ਨੂੰ ਲੈ ਕੇ ਗਠਿਤ ਵਿਸ਼ੇਸ਼ ਦਲ ਐਸ.ਆਈ.ਟੀ. ਨੇ ਅੱਜ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਤਿੰਨ ਘੰਟੇ ਦੀ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਣ ਜਾਣਕਾਰੀਆਂ ਹਾਸਲ ਕੀਤੀਆਂ। ਹੁਣ ਲਗਦਾ ਹੈ ਕਿ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਜਲਦੀ ਹੀ ਗ੍ਰਿਫਤਾਰ ਹੋ ਜਾਵੇਗੀ।

ਵਿਪਾਸਨਾ ਨਾਲ ਸ਼ਹਿਰ ਦੀ ਹੁੱਡਾ ਕਾਲੋਨੀ ਪੁਲਸ ਚੌਕੀ ‘ਚ ਸਾਢੇ ਤਿੰਨ ਘੰਟੇ ਤੱਕ ਲੰਬੀ ਪੁੱਛਗਿੱਛ ਹੋਈ। ਵਿਪਾਸਨਾ ਨੇ ਇਸ ਦੌਰਾਨ ਪੁਲਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਜਿਸ ਕਾਰਨ ਜਲਦੀ ਹੀ ਹਨੀਪ੍ਰੀਤ, ਆਦਿੱਤਯ ਸਮੇਤ ਕਈ ਲੋਕ ਪੁਲਸ ਦੀ ਹਿਰਾਸਤ ‘ਚ ਹੋਣ ਦੀ ਉਮੀਦ ਹੈ। ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਹਨੀਪ੍ਰੀਤ ਡੇਰਾ ਮੁਖੀ ਨੂੰ ਸੁਨਾਰੀਆ ਜੇਲ ‘ਚ ਛੱਡਣ ਤੋਂ ਬਾਅਦ ਸਿੱਧੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ‘ਚ ਆਈ ਸੀ।

ਵਿਪਾਸਨਾ ਨੂੰ ਕੁਝ ਦਿਨ ਬਾਅਦ ਫਿਰ ਪੁਲਸ ਜਾਂਚ ਲਈ ਸ਼ਾਮਲ ਕਰੇਗੀ। ਐਸ.ਆਈ.ਟੀ. ਦੇ ਡੀਐਸਪੀ ਕੁਲਦੀਪ ਬੈਨੀਵਾਲ ਨੇ ਅੱਜ ਨੋਟਿਸ ਦੇ ਕੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਪੁੱਛਗਿੱਛ ਲਈ ਬੁਲਾਇਆ , ਜਿਸ ਕਾਰਨ ਵਿਪਾਸਨਾ ਹਾਜ਼ਰ ਹੋਈ। ਇਸ ਨਾਲ ਵਿਪਾਸਨਾ ਇੰਸਾ ‘ਤੇ ਅੰਡਰਗਰਾਊਂਡ ਹੋਣ ਦੀਆਂ ਸੰਭਾਵਨਾ ਖਤਮ ਹੋ ਗਈਆਂ ਹਨ। ਵਿਪਾਸਨਾ ਡੇਰਾ ਸੱਚਾ ਸੌਦਾ ਤੋਂ ਸਿੱਧੀ ਹੁੱਡਾ ਪੁਲਸ ਚੌਂਕੀ ਪੁੱਜੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *