Breaking News
Home / Breaking News / ਤਕਨੀਕੀ ਸਿੱਖਿਆ ਮੰਤਰੀ ਵੱਲੋਂ ਖੂਨੀਮਾਜਰਾ ਕਾਲਜ ਨੂੰ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ

ਤਕਨੀਕੀ ਸਿੱਖਿਆ ਮੰਤਰੀ ਵੱਲੋਂ ਖੂਨੀਮਾਜਰਾ ਕਾਲਜ ਨੂੰ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ

ਤਕਨੀਕੀ ਸਿੱਖਿਆ ਮੰਤਰੀ ਵੱਲੋਂ ਖੂਨੀਮਾਜਰਾ ਕਾਲਜ ਨੂੰ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ

ਪੰਜਾਬ ਸਰਕਾਰ -20-09-17 ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ ਵਿਚ ਟੈਕਨੀਕਲ ਸਿੱਖਿਆ ਦੇ ਵਿਸਥਾਰ ਲਈ ਪੰਜਾਬ ਸਰਕਾਰ ਵਲੋਂ 2 ਕਰੋੜ ਰੁਪਏ ਦੀ ਵਿਸ਼ੇਸ਼ ਤੌਰ ਤੇ ਗਰਾਂਟ ਐਲਾਨ ਕੀਤਾ। ਉਹ ਬੀਤੀ ਰਾਤ ਸ੍ਰੀ ਰਾਮ ਲੀਲਾ ਡ੍ਰਾਮੈਟਿਕ ਕਲੱਬ ਖਰੜ ਵਲੋਂ ਆਰੰਭ ਕੀਤੀ ਗਈ ਸ੍ਰੀ ਰਾਮ ਲੀਲਾ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਾਲਜ਼ ਵਿਚ ਸਿਵਲ ਇੰਜੀਨੀਅਰ ਦਾ ਕੋਰਸ ਨਹੀਂ ਚੱਲਦਾ ਸੀ ਤੇ ਅਗਲੇ ਸਾਲ ਸਿਵਲ ਇੰਜੀਨੀਅਰ ਲਈ ਇਸ ਸੰਸਥਾ ਵਿਚ ਦਾਖਲਾ ਸ਼ੁਰੂ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਕਾਲਜ਼ ਵਿਚ ਅਗਲੇ ਸਾਲ ਸਿਵਲ ਇੰਜੀਨੀਅਰ ਦੀ ਪੜਾਈ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਫਾਇਦਾ ਹੋਵੇਗਾ ਅਤੇ ਦੂਰ ਦਰਾਡੇ ਨਹੀਂ ਜਾਣਾ ਪਏਗਾ। ਉਨ੍ਹਾਂ ਪਿੰਡ ਰਡਿਆਲਾ ਵਿਖੇ ਲੜਕੀਆਂ ਦੀ ਆਈ.ਟੀ.ਆਈ. ਨੂੰ 1 ਕਰੋੜ ਰੁਪਏ ਦੀ ਗਰਾਂਟ ਦਾ ਵੀ ਐਲਾਨ ਕੀਤਾ । ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਖਰੜ ਦਾ ਬਹੁਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਵੀ ਪਿਛਲੇ ਸਮਿਆਂ ਵਿਚ ਕਾਂਗਰਸ ਸਰਕਾਰ ਸਮੇਂ ਹੀ ਵਿਕਾਸ ਹੋਇਆ ਹੈ। ਉਨ੍ਹਾਂ ਕਲੱਬ ਨੂੰ ਦੋ ਲੱਖ ਰੁਪਏ ਵਿਸੇਸ ਤੌਰ ਤੇ ਦੇਣ ਦਾ ਐਲਾਨ ਕੀਤਾ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *