Breaking News
Home / Featured / ਕਿਸਾਨਾਂ ਦੇ ਧਰਨੇ ਕਾਰਨ ਸ਼ਾਹੀ ਸ਼ਹਿਰ ਪੁਲਸ ਛਾਉਣੀ ‘ਚ ਤਬਦੀਲ

ਕਿਸਾਨਾਂ ਦੇ ਧਰਨੇ ਕਾਰਨ ਸ਼ਾਹੀ ਸ਼ਹਿਰ ਪੁਲਸ ਛਾਉਣੀ ‘ਚ ਤਬਦੀਲ

ਕਿਸਾਨਾਂ ਦੇ ਧਰਨੇ ਕਾਰਨ ਸ਼ਾਹੀ ਸ਼ਹਿਰ ਪੁਲਸ ਛਾਉਣੀ ‘ਚ ਤਬਦੀਲ

ਕਰਜ਼ਾ ਮੁਆਫੀ -21-09-17 ਦੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਅੱਧੀ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ 5 ਰੋਜ਼ਾ ਧਰਨੇ ਦੇ ਦਿੱਤੇ ਸੱਦੇ ਤੋਂ ਬਾਅਦ ਸ਼ਾਹੀ ਸ਼ਹਿਰ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ।ਪਿਛਲੇ 3 ਦਿਨਾਂ ਤੋਂ ਸ਼ਹਿਰ ਦੇ ਚਾਰੇ ਪਾਸੇ ਪੁਲਸ ਨਾਕੇ ਲਾ ਦਿੱਤੇ ਹਨ। ਖਾਸ ਕਰ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਟਿਅਲਾ ਸਥਿਤ ਰਿਹਾਇਸ਼ ਮੋਤੀ ਬਾਗ ਪੈਲੇਸ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ। ਪਟਿਆਲਾ ਸ਼ਹਿਰ ਵਿਚ ਦਾਖਲ ਹੋਣ ਵਾਲੇ ਸਾਰੇ ਮੁੱਖ ਮਾਰਗਾਂ ‘ਤੇ ਵੀ ਨਾਕੇ ਲਾ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਖੁਦ ਨਿੱਜੀ ਤੌਰ ‘ਤੇ ਵੀ ਦੌਰਾ ਕਰ ਕੇ ਗਏ ਹਨ। ਇਸ ਤੋਂ ਇਲਾਵਾ ਪੁਲਸ ਨੇ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ।

ਹੁਣ ਤੱਕ ਵੱਡੀ ਗਿਣਤੀ ਵਿਚ ਕਿਸਾਨ ਆਗੂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁਲਸ ਨੇ ਪਟਿਆਲਾ ਸ਼ਹਿਰ ਵਿਚ ਦਾਖਲ ਹੋਣ ਵਾਲੇ ਰਸਤੇ ਜਿਵੇਂ ਸਮਾਣਾ ਰੋਡ, ਸੰਗਰੂਰ ਰੋਡ, ਨਾਭਾ ਰੋਡ, ਰਾਜਪੁਰਾ ਰੋਡ, ਸਨੌਰ ਰੋਡ, ਚੌਰਾ ਰੋਡ, ਸੂਲਰ ਰੋਡ ਤੇ ਡਕਾਲਾ ਰੋਡ ਸਮੇਤ ਹੋਰ ਅਜਿਹੇ ਰਸਤੇ ਜਿਥੋਂ ਕਿ ਇਹ ਉਮੀਦ ਹੈ ਕਿ ਕਿਸਾਨ ਸ਼ਹਿਰ ਅੰਦਰ ਦਾਖਲ ਹੋ ਸਕਦੇ ਹਨ, ਸਾਰੇ ਸੀਲ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਈ ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ ਲੈ ਕੇ 5 ਦਿਨਾਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਧਰਨਾ ਲਗਾਤਾਰ 5 ਦਿਨ ਚੱਲਣਾ ਹੈ। ਇਥੇ ਹੀ ਕਿਸਾਨਾਂ ਨੇ ਖਾਣ-ਪੀਣ ਦਾ ਸਾਰਾ ਸਾਮਾਨ ਨਾਲ ਲਿਆ ਕਿ ਲੰਗਰ ਚਲਾਉਣਾ ਸੀ। ਉਧਰ ਪੁਲਸ ਹੁਣ ਪੰਚਕੂਲਾ ਵਰਗਾ ਮਾਹੌਲ ਨਹੀਂ ਵੇਖਣਾ ਚਾਹੁੰਦੀ। ਇਸ ਕਰ ਕੇ ਪੁਲਸ ਨੇ ਪਹਿਲਾਂ ਹੀ ਸਾਰੇ ਬੰਦੋਬਸਤ ਕਰ ਲਏ ਹਨ। ਸਾਰੇ ਪ੍ਰਬੰਧ ਮੁਕੰਮਲ ਕਰ ਕੇ ਹਰ ਬਾਹਰਲੇ ਵਾਹਨ ਦੀ ਸ਼ਹਿਰ ਅੰਦਰ ਐਂਟਰੀ ਅਤੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਹੋਇਆ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me