Home / Breaking News / ਗੁਰਦਾਸਪੁਰ ਦੇ ਮੈਦਾਨ ‘ਚ 40 ਸਾਲ ਬਾਅਦ ਕਾਂਗਰਸ ਨੇ ਉਤਾਰਿਆ ਹਿੰਦੂ ਚਿਹਰਾ

ਗੁਰਦਾਸਪੁਰ ਦੇ ਮੈਦਾਨ ‘ਚ 40 ਸਾਲ ਬਾਅਦ ਕਾਂਗਰਸ ਨੇ ਉਤਾਰਿਆ ਹਿੰਦੂ ਚਿਹਰਾ

ਗੁਰਦਾਸਪੁਰ ਦੇ ਮੈਦਾਨ ‘ਚ 40 ਸਾਲ ਬਾਅਦ ਕਾਂਗਰਸ ਨੇ ਉਤਾਰਿਆ ਹਿੰਦੂ ਚਿਹਰਾ

ਸੁਨੀਲ ਜਾਖੜ -21-09-17 ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਪਾਰਟੀ ਉਮੀਦਵਾਰ ਬਣਾਏ ਜਾਣ ‘ਤੇ ਬੁੱਧਵਾਰ ਮੋਹਰ ਲਾ ਦਿੱਤੀ ਹੈ। ਹਾਲਾਂਕਿ ਫਾਜ਼ਿਲਕਾ ਜ਼ਿਲੇ ਨਾਲ ਸੰਬੰਧ ਰੱਖਣ ਵਾਲੇ ਜਾਖੜ ਗੁਰਦਾਸਪੁਰ ‘ਚ ਬਾਹਰੀ ਹਨ ਪਰ ਉਨ੍ਹਾਂ ਦੇ ਹੱਕ ‘ਚ ਇਸ ਸੰਸਦੀ ਹਲਕੇ ਨਾਲ ਜੁੜੇ ਕਈ ਪਾਰਟੀ ਵਿਧਾਇਕ ਤੇ ਸੀਨੀਅਰ ਪਾਰਟੀ ਨੇਤਾ ਪੈਰਵੀ ਕਰ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਸਨ ਕਿ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦੇ ਭਰੋਸੇਮੰਦ ਸਾਥੀਆਂ ‘ਚ ਜਾਖੜ ਵੀ ਸ਼ਾਮਲ ਹਨ। ਕਾਂਗਰਸ ਨੇ 40 ਸਾਲ ਬਾਅਦ ਕਿਸੇ ਹਿੰਦੂ ਚਿਹਰੇ ‘ਤੇ ਗੁਰਦਾਸਪੁਰ ‘ਚ ਦਾਅ ਖੇਡਿਆ ਹੈ।
ਸਾਲ 1971 ‘ਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਟਿਕਟ ‘ਤੇ ਪ੍ਰਬੋਧ ਚੰਦ ਇਥੋਂ ਚੋਣ ਜਿੱਤੇ ਸਨ ਪਰ 1977 ‘ਚ ਉਹ ਹਾਰ ਗਏ। ਇਸ ਤੋਂ ਬਾਅਦ 10 ਚੋਣਾਂ ਵਿਚ ਪਾਰਟੀ ਨੇ ਸਿੱਖ ਚਿਹਰਿਆਂ ਨੂੰ ਹੀ ਇਥੋਂ ਤਵੱਜੋ ਦਿੱਤੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *