Home / Breaking News / ਡੇਰੇ ਨਾਲ ਜੁੜੇ 90 ਖਾਤੇ ਸੀਲ

ਡੇਰੇ ਨਾਲ ਜੁੜੇ 90 ਖਾਤੇ ਸੀਲ

ਡੇਰੇ ਨਾਲ ਜੁੜੇ 90 ਖਾਤੇ ਸੀਲ

ਡੇਰਾ ਸੱਚਾ ਸੌਦਾ -21-09-17 ਸਿਰਸਾ ‘ਚ ਚੱਲੇ ਸਰਚ ਆਪਰੇਸ਼ਨ ਦੇ ਬਾਅਦ ਹੁਣ ਡੇਰੇ ਦੇ 90 ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਖਾਤੇ ਡੇਰੇ ਦੇ ਨਾਂ ਨਾਲ ਤੇ ਕੁਝ ਗੁਰਮੀਤ ਰਾਮ ਰਹੀਮ ਦੇ ਨਿੱਜੀ ਨਾਂ ਨਾਲ ਚੱਲ ਰਹੇ ਸਨ। ਕੁਝ ਬੈਂਕ ਖਾਤੇ ਡੇਰੇ ਦੀ ਚੇਅਰਪਰਸਨ ਵਿਪਸਨਾ ਦੇ ਨਾਂ ਨਾਲ ਚੱਲਣ ਦੀਆਂ ਵੀ ਖ਼ਬਰਾਂ ਹਨ।

ਡੇਰੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਡੇਰੇ ਦੇ ਤਿੰਨ ਬੈਂਕ ਖਾਤਿਆਂ ‘ਚੋਂ ਕਰੀਬ 68 ਕਰੋੜ ਰੁਪਏ ਦੀ ਰਕਮ ਮਿਲਣ ਦੀ ਖ਼ਬਰ ਹੈ। ਉੱਥੇ ਗੁਰਮੀਤ ਰਾਮ ਰਹੀਮ ਦੇ ਬੈਂਕ ਖਾਤੇ ਨੂੰ ਵੀ ਸੀਲ ਕੀਤਾ ਗਿਆ ਹੈ ਜਿਸ ਵਿਚ ਕਾਫ਼ੀ ਘੱਟ ਰਕਮ ਸੀ ਪਰ ਹਨੀਪ੍ਰੀਤ ਦੇ ਐੱਚਡੀਐੱਫਸੀ ਬੈਂਕ ਦੇ ਖਾਤੇ ‘ਤੇ ਐੱਸਆਈਟੀ ਦੀ ਨਿਗਾਹ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *