Home / Breaking News / ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ

ਭਾਰਤੀ -21-09-17 ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਐਵਾਰਡ ਪਦਮ ਭੂਸ਼ਣ ਲਈ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ। ਧੋਨੀ ਨੂੰ ਖੇਡ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਨਾਮਜ਼ਦ ਕੀਤਾ ਗਿਆ ਹੈ।

ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਇਸ ਗੱਲ ਨੂੰ ਸਹੀ ਦੱਸਿਆ ਕਿ ਬੋਰਡ ਨੇ ਇਸ ਸਾਲ ਸਿਰਫ ਇੱਕ ਨਾਂ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਭ ਤੋਂ ਕਾਮਯਾਬ ਕੈਪਟਨ ਦਾ ਨਾਂ ਭੇਜਣ ਦਾ ਫੈਸਲਾ ਸਾਰਿਆਂ ਨੇ ਸਹਿਮਤੀ ਨਾਲ ਕੀਤਾ।

ਧੋਨੀ ਨੇ ਦੋ ਵਰਲਡ ਕੱਪ (2011 ‘ਚ 50 ਓਵਰ ਤੇ 2007 ‘ਚ ਟੀ-20) ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਵਨਡੇ ਇੰਟਰਨੈਸ਼ਨਲ ‘ਚ 10 ਹਜ਼ਾਰ ਦੌੜਾਂ ਬਣਾਈਆਂ। 90 ਟੈਸਟ ਮੈਚ ਵੀ ਖੇਡੇ ਹਨ। ਅਧਿਕਾਰੀ ਨੇ ਦੱਸਿਆ ਕਿ ਸਾਨੂੰ ਧੋਨੀ ਤੋਂ ਵਧੀਆ ਕੋਈ ਨਾਂ ਨਹੀਂ ਮਿਲਿਆ।

ਬੀਸੀਸੀਆਈ ਨੇ ਇਸ ਸਾਲ ਪਦਮ ਐਵਾਰਡਾਂ ਲਈ ਕਿਸੇ ਹੋਰ ਖਿਡਾਰੀ ਦਾ ਨਾਂ ਨਹੀਂ ਭੇਜਿਆ। 36 ਸਾਲ ਦੇ ਧੋਨੀ ਨੇ 302 ਵਨਡੇ ਮੈਚਾਂ ‘ਚ 9737 ਦੌੜਾਂ ਬਣਾਈਆਂ ਹਨ, ਉੱਥੇ 90 ਟੈਸਟ ਮੈਚਾਂ ‘ਚ ਉਨ੍ਹਾਂ ਦੇ ਨਾਂ 4876 ਦੌੜਾਂ ਹਨ। ਇਸ ਤੋਂ ਇਲਾਵਾ ਧੋਨੀ ਨੇ 78 ਟੀ-20 ਇੰਟਰਨੈਸ਼ਨਲ ਮੈਚਾਂ ‘ਚ 1212 ਦੌੜਾਂ ਵੀ ਬਣਾਈਆਂ ਹਨ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *