Home / Breaking News / ਪਟਿਆਲਾ ਸ਼ਹਿਰ ‘ਚ 26 ਤੱਕ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ

ਪਟਿਆਲਾ ਸ਼ਹਿਰ ‘ਚ 26 ਤੱਕ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ

ਪਟਿਆਲਾ ਸ਼ਹਿਰ ‘ਚ 26 ਤੱਕ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ

ਪਟਿਆਲਾ -22-09-17 ‘ਚ ਆਪਣੀਆਂ ਮੰਗਾਂ ਸਬੰਧੀ 22 ਸਤੰਬਰ ਨੂੰ ਇਕੱਠੇ ਹੋਣ ਨੂੰ ਲੈ ਕੇ ਪਟਿਆਲਾ ਸਮੇਤ ਆਸ-ਪਾਸ ਦੇ ਖੇਤਰਾਂ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸਥਾਨਕ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਦਾਇਰ ਜਨਹਿਤ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਏ. ਜੀ. ਅਤੁਲ ਨੰਦਾ ਨੇ ਜਸਟਿਸ ਏ. ਕੇ. ਮਿੱਤਲ ਤੇ ਜਸਟਿਸ ਅਮਿਤ ਰਾਵਲ ਦੀ ਡਵੀਜ਼ਨ ਬੈਂਚ ‘ਚ ਪੇਸ਼ ਹੋ ਕੇ ਦੱਸਿਆ ਕਿ ਇਥੇ ਪਹਿਲਾਂ ਤੋਂ ਹੀ ਤਾਇਨਾਤ ਪੈਰਾਮਿਲਟਰੀ ਫੋਰਸ 26 ਸਤੰਬਰ ਤੱਕ ਇਥੇ ਹੀ ਰੱਖੀ ਜਾਵੇਗੀ। ਉਥੇ ਪ੍ਰਤੀਵਾਦੀ ਕਿਸਾਨ ਜਥੇਬੰਦੀਆਂ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ।

ਹਾਈਕੋਰਟ ਨੇ ਵਿਆਪਕ ਹਿੱਤਾਂ ਵਿਸ਼ੇਸ਼ ਕਰਕੇ ਜਨਤਾ ਬਾਰੇ ਸੋਚਦੇ ਹੋਏ ਜਿਥੇ ਕਿਸਾਨਾਂ ਨੇ ਇਕੱਠੇ ਹੋਣਾ ਹੈ, ਉਥੇ ਪੈਰਾਮਿਲਟਰੀ ਫੋਰਸ ਨੂੰ 26 ਸਤੰਬਰ ਤੱਕ ਤਾਇਨਾਤ ਕੀਤੇ ਜਾਣ ਲਈ ਕਿਹਾ ਹੈ। ਏ. ਜੀ. ਪੰਜਾਬ ਨੇ ਹਾਈਕੋਰਟ ‘ਚ ਪੇਸ਼ ਕੀਤੇ ਗਏ ਨਕਸ਼ੇ ਨੂੰ ਲੈ ਕੇ ਦੱਸਿਆ ਕਿ ਅੰਦੋਲਨ ਲਈ ਪਟਿਆਲਾ ਸ਼ਹਿਰ ਤੋਂ 5 ਕਿਲੋਮੀਟਰ ਦੂਰ ਸ਼ੇਰ ਮਾਜਰਾ ਦਾਣਾ ਮੰਡੀ ‘ਚ 7.5 ਏਕੜ ਦੀ ਜ਼ਮੀਨ ਨਿਰਧਾਰਿਤ ਕੀਤੀ ਗਈ ਹੈ। ਇਥੇ ਬਿਜਲੀ ਕੁਨੈਕਸ਼ਨ ਵੀ ਉਪਲਬਧ ਕਰਵਾਇਆ ਗਿਆ ਹੈ। ਉਧਰ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜੋ ਥਾਂ ਅੰਦੋਲਨ ਲਈ ਨਿਰਧਾਰਿਤ ਕੀਤੀ ਗਈ ਹੈ, ਉਹ ਜੰਗਲੀ ਖੇਤਰ ਹੈ ਤੇ ਉਥੇ ਅੰਦੋਲਨ ਕਰਨਾ ਅਰਥਹੀਣ ਹੋਵੇਗਾ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *