Breaking News
Home / Breaking News / ਨਵਾਂ ਕਾਰਾ ‘ਬਲੂ ਵੇਲ੍ਹ’ ਦਾ

ਨਵਾਂ ਕਾਰਾ ‘ਬਲੂ ਵੇਲ੍ਹ’ ਦਾ

ਨਵਾਂ ਕਾਰਾ ‘ਬਲੂ ਵੇਲ੍ਹ’ ਦਾ

17 ਸਾਲ ਦੀ -23-09-17 ੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ ਮਾਸਟਰਮਾਈਂਡ ਨਿਕਲੀ। ਰਸ਼ੀਅਨ ਪੁਲਿਸ ਨੇ ਮਾਸਕੋ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੜਕੀ ਮਨੋਵਿਗਿਆਨ ਦੀ ਵਿਦਿਆਰਥੀ ਹੈ ਤੇ ਉਸ ਨੇ ਪੁਲਿਸ ਸਾਹਮਣੇ ਆਪਣੇ ਗੁਨਾਹ ਨੂੰ ਵੀ ਕਬੂਲ ਕਰ ਲਿਆ ਹੈ।

ਰਸ਼ੀਅਨ ਪੁਲਿਸ ਨੇ ਅਪਰਾਧੀ ਲੜਕੀ ਨੂੰ ਗ੍ਰਿਫ਼ਤਾਰ ਕਰ ਕੋਰਟ ‘ਚ ਪੇਸ਼ ਕੀਤਾ, ਜਿੱਥੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਆਪਣੇ ਸ਼ਿਕਾਰ ਨੂੰ ਧਮਕੀ ਦਿੰਦੀ ਸੀ ਕਿ ਜੇਕਰ ਉਸ ਨੇ ਬਲੂ ਵ੍ਹੇਲ ਦੇ ਟਾਸਕ ਨੂੰ ਪੂਰਾ ਨਾ ਕੀਤਾ ਤਾਂ ਉਹ ਗੇਮ ਖੇਡਣ ਵਾਲੇ ਤੇ ਉਸ ਦੇ ਪਰਿਵਾਰ ਨੂੰ ਮਾਰ ਦੇਵੇਗੀ।

ਪੁਲਿਸ ਨੇ ਅੱਗੇ ਕਿਹਾ ਕਿ ਉਹ ਇਸ ਗੇਮ ਰਾਹੀਂ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ, ਜੋ ਕਿਸੇ ਤਰ੍ਹਾਂ ਦੇ ਤਨਾਅ ‘ਚੋਂ ਗੁਜ਼ਰ ਰਹੇ ਹੋਣ ਜਾਂ ਫਿਰ ਕਿਸੇ ਕਾਰਨ ਆਤਮਹੱਤਿਆ ਕਰਨ ਬਾਰੇ ਸੋਚ ਰਹੇ ਹੋਣ। ਪੁਲਿਸ ਮੁਜ਼ਰਿਮ ਲੜਕੀ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *