Breaking News
Home / Uncategorized / education / ਯੂਨੀਵਰਸਿਟੀਆਂ ਅਧਿਆਪਨ ਖੇਤਰ ਤੱਕ ਹੀ ਸੀਮਿਤ -: ਪ੍ਰੋ. ਬੀ.ਐਸ ਘੁੰਮਣ

ਯੂਨੀਵਰਸਿਟੀਆਂ ਅਧਿਆਪਨ ਖੇਤਰ ਤੱਕ ਹੀ ਸੀਮਿਤ -: ਪ੍ਰੋ. ਬੀ.ਐਸ ਘੁੰਮਣ

ਯੂਨੀਵਰਸਿਟੀਆਂ ਅਧਿਆਪਨ ਖੇਤਰ ਤੱਕ ਹੀ ਸੀਮਿਤ -: ਪ੍ਰੋ. ਬੀ.ਐਸ ਘੁੰਮਣ

ਸਾਡੇ ਖੇਤਰ-23-09-17 ਦੀਆਂ ਜਿਆਦਾਤਰ ਯੂਨੀਵਰਸਿਟੀਆਂ ਅਧਿਆਪਨ ਖੇਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ ਅਤੇ ਖੋਜ ਕਾਰਜਾਂ ਨੂੰ ਇਹਨਾਂ ਦੀ ਬਣਦੀ ਜਗ੍ਹਾ ਨਹੀਂ ਮਿਲ ਪਾ ਰਹੀ ਹੈ| ਪਰੰਤੁ ਇਹ ਹਾਲਾਤ ਜਿਆਦਾ ਸਮੇਂ ਤੱਕ ਨਹੀਂ ਰਹਿ ਸਕਣਗੇ|ਇੱਕ ਅਧਿਆਪਕ ਨੂੰ ਆਦਰਸ ਅਧਿਆਪਕ ਬਣਨ ਲਈ ਖੋਜ ਕਾਰਜ ਹੀ ਭੂਮਿਕਾ ਨਿਭਾਉਣਗੇ|

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਇਹ ਵਿਚਾਰ ਸਾਂਝਾ ਕੀਤੇ| ਉਹ ਖੋਜਾਰਥੀਆਂ ਲਈ ਸੂਰੂ ਕੀਤੀ ਗਈ ਸਮਰੱਥਾ ਨਿਰਮਾਣ ਵਰਕਸਾਪ ਦਾ ਉਦਘਾਟਨ ਕਰਨ ਮੌਕੇ ਅਪਣੇ ਵਿਚਾਰ ਰੱਖ ਰਹੇ ਸਨ|ਇਹ ਵਰਕਸਾਪ ਬਿਜਨਸ ਸਟੱਡੀਜ ਵਿਭਾਗ ਵੱਲੋਂ ਸਿੰਡੀਕੇਟ ਰੂਮ ਵਿਖੇ ਅਯੋਜਿਤ ਕੀਤੀ ਗਈ| ਇਸ ਤੋਂ ਇਲਾਵਾ ਵੀਸੀ ਨੇ ਕਿਹਾ ਕਿ ਖੋਜ ਇੱਕ ਅਗਾਂਹਵਧੂ ਅਨੁਸ਼ਾਸਨ ਹੈ ਜੋ ਵਿਅਕਤੀ ਨੂੰ ਬਹੁਮੁੱਖੀ ਪ੍ਰਤਿਭਾ ਦਾ ਮਾਲਿਕ ਤਾਂ ਬਣਾਉਦਾ ਹੀ ਹੈ ਨਾਲ ਹੀ ਉਸ ਵਿੱਚ ਨਵਾਂਪਣ ਕਰਨ ਦੀ ਤਾਂਘ ਵੀ ਪੈਦਾ ਕਰਦਾ ਹੈ|

ਮੈਸੀ ਯੂਨੀਵਰਸਿਟੀ, ਨਿਊਜੀਲੈਂਡ ਤੋਂ ਵਿਸ਼ੇਸ. ਤੋਰ ਤੇ ਸਾਮਿਲ ਹੋਏ ਡਾ. ਜੀ.ਐਸ ਸੇਰਗਿਲ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਥੀਸਿਸ ਨੂੰ ਨਾਮੀ ਜਰਨਲਾਂ ਵਿੱਚ ਛਾਪਿਆ ਜਾਣਾ ਚਾਹੀਦਾ ਹੈ ਤਾਂ ਕਿ ਸੂਚਨਾਂ ਦਾ ਚੰਗੇ ਢੰਗ ਨਾਲ ਪ੍ਰਸਾਰ ਹੋ ਸਕੇ|ਉਹਨਾਂ ਨੇ ਕਿਹਾ ਕਿ ਰਿਸਰਚ ਮੈਥੋਡੋਲਾਜੀ ਖੋਜ ਦੀ ਧੜਕਣ ਅਤੇ ਜੀਵਨ ਹੈ| ਡਾ. ਸੇਰਗਿੱਲ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ ਥਾਪਰ ਯੂਨੀਵਰਸਿਟੀ ਤੋਂ ਸਾਮਿਲ ਡਾ. ਰਵੀ ਕਿਰਨ ਨੇ ਕਿਹਾ ਕਿ ਜਾਂ ਛਪਾਉ ਜਾਂ ਇਸ ਨੂੰ ਸੁੱਟ ਦਿਉ ਵਾਲੀ ਨੀਤੀ ਸਾਹਮਣੇ ਆਉਂਦੀ ਹੈ|ਇਸ ਲਈ ਸੂਚਨਾਂ ਨੂੰ ਛਪਾਈ ਜਰੀਏ ਪ੍ਰਸਾਰਿਤ ਕਰਨਾ ਹੀ ਲਾਭਵੰਦ ਹੈ|ਉਹਨਾਂ ਨੇ ਰਿਵਿਊ ਆਫ ਲਿਟਰੇਚਰ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ|

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me