Home / Breaking News / ਜਾਖੜ ਨੇ ਕਵਿਤਾ ਖੰਨਾ ਨਾਲ ਕੀਤੀ ਮੁਲਾਕਾਤ

ਜਾਖੜ ਨੇ ਕਵਿਤਾ ਖੰਨਾ ਨਾਲ ਕੀਤੀ ਮੁਲਾਕਾਤ

ਜਾਖੜ ਨੇ ਕਵਿਤਾ ਖੰਨਾ ਨਾਲ ਕੀਤੀ ਮੁਲਾਕਾਤ

ਗੁਰਦਾਸਪੁਰ -24-09-17 ਸੀਟ ਲਈ 11 ਅਕਤੂਬਰ ਨੂੰ ਹੋਣ ਵਾਲੇ ਰਾਜਨੀਤਿਕ ਦੰਗਲ ਤੋਂ ਪਹਿਲਾਂ ਅੱਜ ਉਸ ਸਮੇਂ ਪਹਿਲੇ ਰਾਜਨੀਤਿਕ ਵਿਸ਼ਲੇਸ਼ਕ ਦੰਗ ਰਹਿ ਗਏ, ਜਦੋਂ ਬੀਤੇ ਦਿਨ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਕਾਂਗਰਸ ਦੇ ਹੈਵੀਵੇਟ ਉਮੀਦਵਾਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਸੰਸਦੀ ਖੇਤਰ ਨਾਲ 4 ਵਾਰ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਮਿਲਣ ਪਹੁੰਚੇ।

ਜਾਖੜ ਦੀ ਇਹ ਮੁਲਾਕਾਤ ਖੰਨਾ ਦੇ ਨਿਵਾਸ ‘ਤੇ ਹੋਈ। ਜਾਖੜ ਨੇ ਕਵਿਤਾ ਖੰਨਾ, ਜੋ ਖੁਦ ਭਾਜਪਾ ਦੀ ਟਿਕਟ ਦੀ ਦਾਅਵੇਦਾਰ ਸੀ, ਨਾਲ ਖੰਨਾ ਦੀ ਆਕਸਮਿਕ ਮੌਤ ‘ਤੇ ਡੂੰਘਾ ਸੋਗ ਅਤੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨਾਲ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਸਥਾਨਕ ਵਿਧਾਇਕ ਅਮਿਤ ਵਿਜ ਵੀ ਸਨ।ਜਾਖੜ ਨੇ ਸਵ. ਵਿਨੋਦ ਖੰਨਾ ਨਾਲ ਸਬੰਧਿਤ ਆਪਣੀਆਂ ਅਤੀਤ ਦੀਆਂ ਯਾਦਾਂ ਵੀ ਕਵਿਤਾ ਖੰਨਾ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਵਿਤਾ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਸੰਸਦ ਮੈਂਬਰ ਬਣਨ ਦੇ ਬਾਅਦ ਸਵ. ਵਿਨੋਦ ਖੰਨਾ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ‘ਚ ਕੋਈ ਕਸਰ ਨਹੀਂ ਛੱਡਣਗੇ ਅਤੇ ਨਾ ਹੀ ਫੰਡਾਂ ਦੀ ਕਮੀ ਆਉਣ ਦੇਣਗੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *