Home / Breaking News / ਟਰੰਪ ਨੇ ਉੱਤਰੀ ਕੋਰੀਆ, ਸਮੇਤ 8 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ

ਟਰੰਪ ਨੇ ਉੱਤਰੀ ਕੋਰੀਆ, ਸਮੇਤ 8 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ

ਟਰੰਪ ਨੇ ਉੱਤਰੀ ਕੋਰੀਆ, ਸਮੇਤ 8 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ

ਟਰੰਪ -25-09-17 ਨੇ ਐਤਵਾਰ ਨੂੰ ਨਵੀਂ ਪਾਬੰਦੀ ਸੂਚੀ ਜਾਰੀ ਕੀਤੀ ਜੋ ਖਤਮ ਹੋ ਰਹੇ ਪਹਿਲਾਂ ਦੇ ਹੁਕਮ ਦਾ ਸਥਾਨ ਲਏਗੀ। ਯਾਤਰਾ ਪਾਬੰਦੀ ਦੇ ਪਹਿਲੇ ਹੁਕਮ ਨੇ ਉਨ੍ਹਾਂ ਨੂੰ ਰਾਜਨੀਤਕ ਅਤੇ ਕਾਨੂੰਨੀ ਪਚੜੇ ਵਿਚ ਫਸਾ ਦਿੱਤਾ ਸੀ । ਆਲੋਚਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਜਨਵਰੀ ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਹੀ ਟਰੰਪ ਦੇਸ਼ ਵਿਚ ਮੁਸਲਮਾਨਾਂ ਦੇ ਪ੍ਰਵੇਸ਼ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਹਨ । ਟਰੰਪ ਨੇ ਇਕ ਟਵੀਟ ਕੀਤਾ ਕਿ ਅਮਰੀਕਾ ਨੂੰ ਸੁਰੱਖਿਅਤ ਬਣਾਉਣਾ ਉਨ੍ਹਾਂ ਦੀ ਪਹਿਲ ਹੈ । ”ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਪ੍ਰਵੇਸ਼ ਨਹੀਂ ਕਰਨ ਦਵਾਂਗੇ ਜਿਨ੍ਹਾਂ ਦੀ ਅਸੀਂ ਠੀਕ ਤਰੀਕੇ ਨਾਲ ਸੁਰੱਖਿਆ ਜਾਂਚ ਨਹੀਂ ਕਰ ਸਕਦੇ ਹਾਂ ।” ਸੂਡਾਨ ਮੁਸਲਮਾਨ ਬਹੁਲ ਉਨ੍ਹਾਂ 6 ਦੇਸ਼ਾਂ ਵਿਚੋਂ ਇਕ ਸੀ ਜਿਸ ਉੱਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ । ਹਾਲਾਂਕਿ ਹੁਣ ਨਵੀਂ ਸੂਚੀ ਵਿਚ ਸੂਡਾਨ ਦਾ ਨਾਮ ਹਟਾ ਲਿਆ ਗਿਆ ਹੈ ।

ਅਮਰੀਕਾ ਦੀ ਯਾਤਰਾ ਕਰਨ ‘ਤੇ ਲੱਗੀ ਨਵੀਂ ਪਾਬੰਦੀ ਵਾਲੀ ਸੂਚੀ ਵਿਚ ਹੁਣ 8 ਦੇਸ਼ ਹਨ ਜਿਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਜਾਂ ਅਸ਼ੰਕ ਪਾਬੰਦੀ ਹੈ । ਉੱਤਰੀ ਕੋਰੀਆ ਅਤੇ ਚਾਡ ਦੇ ਨਾਗਰਿਕਾਂ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ ਜਦੋਂ ਕਿ ਵੈਨਜ਼ੁਏਲਾ ਦੇ ਸਰਕਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਹੀ ਯਾਤਰਾ ਪਾਬੰਦੀ ਲਗਾਈ ਗਈ ਹੈ । ਹੋਰ ਦੇਸ਼ਾਂ ਵਿਚ ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਸ਼ਾਮਲ ਹਨ । ਹੁਕਮ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਨਾਗਰਿਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿਚ ਸੁਧਾਰ ਕਰਨ ਅਤੇ ਅਮਰੀਕਾ ਨਾਲ ਜਾਣਕਾਰੀ ਸਾਂਝਾ ਕਰਨ ਲਈ ਦਬਾਅ ਬਣਾਉਣ ਲਈ ਇਹ ਕਾਰਵਾਈ ਜ਼ਰੂਰੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਸੂਚੀ ਵਿਦੇਸ਼ ਨੀਤੀ, ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਦੀ ਰੋਕਥਾਮ ਦੇ ਟੀਚਿਆਂ ਲਈ ਬਣਾਈ ਗਈ ਹੈ ।

About admin

Check Also

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ

‘ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ’ ਅਤੇ ਸੀ.ਟੀ. ਗਰੁੱਪ ਵਲੋਂ ਪੰਜਾਬ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ...

Leave a Reply

Your email address will not be published. Required fields are marked *