Home / Breaking News / ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ, ਬਣੀ ਨੰਬਰ ਇੱਕ

ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ, ਬਣੀ ਨੰਬਰ ਇੱਕ

ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ, ਬਣੀ ਨੰਬਰ ਇੱਕ

ਭਾਰਤੀ -25-09-17 ਟੀਮ ਨੇ ਆਸਟਰੇਲੀਆ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡੇ ਗਏ ਤੀਜੇ ਵਨਡੇ ‘ਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਦੇ ਨਾਲ ਹੀ ਆਈ. ਸੀ. ਸੀ. ਦੀ ਵਨ ਡੇ ਰੈਕਿੰਗ ‘ਚ ਨੰਬਰ 1 ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਨਵੰਬਰ 2014 ਤੋਂ ਬਾਅਦ ਇਕ ਵਾਰ ਫਿਰ ਤੋਂ ਵਨ ਡੇ ‘ਚ ਆਪਣੀ ਬਾਦਸ਼ਾਹੀ ਹਾਸਲ ਕੀਤੀ ਹੈ। ਵਿਰਾਟ ਬ੍ਰਿਗੇਟ ਹੁਣ ਟੈਸਟ ਕ੍ਰਿਕਟ ਦੇ ਨਾਲ ਨਾਲ ਵਨ ਡੇ ਕ੍ਰਿਕਟ ਦੀ ਵੀ ਬਾਸ ਬਣ ਗਈ ਹੈ।

ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਦੇ ਨਾਲ ਹੀ ਐਤਵਾਰ ਨੂੰ ਇੱਥੇ ਹੋਲਕਰ ਸਟੇਡੀਅਮ ਵਿਚ ਮੇਜ਼ਬਾਨ ਟੀਮ ਦੇ ਅਜੇਤੂ ਰਹਿਣ ਦਾ ਰਿਕਾਰਡ ਵੀ ਬਰਕਰਾਰ ਰਿਹਾ। ਇਹ ਇਸ ਮੈਦਾਨ ‘ਤੇ ਇਕ ਦਿਨਾ ਮੈਚਾਂ ਦੇ ਸਵਰੂਪ ਵਿਚ ਟੀਮ ਇੰਡੀਆ ਦੀ ਲਗਾਤਾਰ ਪੰਜਵਾਂ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਇੱਥੇ ਇੰਗਲੈਂਡ ਵਿਰੁੱਧ ਦੋ ਤੇ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਰੁੱਧ ਇਕ-ਇਕ ਵਨ ਡੇ ਮੈਚ ਜਿੱਤਿਆ ਸੀ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *