Breaking News
Home / Breaking News / ਬਾਦਲ ਨੇ ਕਰਜ਼ਾ ਮੁਆਫੀ ‘ਤੇ ਕਿਸਾਨਾਂ ਨਾਲ ਵਾਅਦਾ ਖਿਲਾਫ਼ੀ ਕੀਤੀ – : ਜਾਖੜ

ਬਾਦਲ ਨੇ ਕਰਜ਼ਾ ਮੁਆਫੀ ‘ਤੇ ਕਿਸਾਨਾਂ ਨਾਲ ਵਾਅਦਾ ਖਿਲਾਫ਼ੀ ਕੀਤੀ – : ਜਾਖੜ

ਬਾਦਲ ਨੇ ਕਰਜ਼ਾ ਮੁਆਫੀ ‘ਤੇ ਕਿਸਾਨਾਂ ਨਾਲ ਵਾਅਦਾ ਖਿਲਾਫ਼ੀ ਕੀਤੀ – : ਜਾਖੜ

ਪੰਜਾਬ -26-09-17 ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਬਾਦਲਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਸਰਕਾਰ ਬਣਨ ‘ਤੇ ਕਰਜ਼ਾ ਮੁਆਫ ਕਰਨ ਦੇ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਇਸ ਵਾਅਦੇ ਤੋਂ ਪਲਟਦਿਆਂ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ।

ਜਾਖੜ ਨੇ ਵਰਕਰਾਂ ਨਾਲ ਵਾਅਦਾ ਕੀਤਾ ਕਿ ਜਿੱਥੇ ਉਹ ਗੁਰਦਾਸਪੁਰ ਲਈ ਕੇਂਦਰੀ ਗਰਾਂਟਾਂ ਲਈ ਜਦੋ-ਜਹਿਦ ਕਰਨਗੇ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੋ ਉਨ੍ਹਾਂ ਨੂੰ ਆਪਣੇ ‘ਲਾਡਲੇ’ ਵਜੋਂ ਸਤਿਕਾਰ ਦਿੰਦੇ ਹਨ, ਪਾਸੋਂ ਵੀ ਖਿੱਤੇ ਦੇ ਵਿਕਾਸ ਲਈ ਵਾਧੂ ਫੰਡ ਲਿਆਉਣਗੇ।

ਬਟਾਲਾ ਅਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਚੋਣ ਦਫ਼ਤਰ ਵਿਖੇ ਸ੍ਰੀ ਜਾਖੜ ਨੇ ਭਾਜਪਾ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਅਤੇ ਮੁਲਕ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀਆਂ ਚਾਲਾਂ ਦੀ ਕਰੜੀ ਅਲੋਚਨਾ ਕੀਤੀ। ਉਨ੍ਹਾਂ ਨੇ ਮਹਿੰਗਾਈ ਖਾਸ ਤੌਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧਾ ਅਤੇ ਨੋਟਬੰਦੀ ਲਈ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਕਿਉਂ ਜੋ ਨੋਟਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਨਾਲ ਦੇਸ਼ ਭਰ ਵਿੱਚ 200 ਲੋਕਾਂ ਨੂੰ ਮੌਤ ਦਾ ਮੂੰਹ ਵੇਖਣਾ ਪਿਆ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *