Breaking News
Home / Featured / ਜੇਤਲੀ ਨੂੰ ਜਖੜ ਨੇ ਵੰਗਾਰਿਆ ,ਕਿਸ ਦਾ ਫਾਇਦਾ ਨੋਟਬੰਦੀ ਨਾਲ ?

ਜੇਤਲੀ ਨੂੰ ਜਖੜ ਨੇ ਵੰਗਾਰਿਆ ,ਕਿਸ ਦਾ ਫਾਇਦਾ ਨੋਟਬੰਦੀ ਨਾਲ ?

ਜੇਤਲੀ ਨੂੰ ਜਖੜ ਨੇ ਵੰਗਾਰਿਆ ,ਕਿਸ ਦਾ ਫਾਇਦਾ ਨੋਟਬੰਦੀ ਨਾਲ ?

ਕਾਂਗਰਸ -27-09-17 ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੰਦੇ ਹੋਏੇ ਇਹ ਸੂਚਨਾ ਸਾਹਮਣੇ ਲਿਆਉਣ ਲਈ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ ਹੈ।

ਜਾਖੜ ਨੇ ਨੋਟਬੰਦੀ ਦੇ ਪ੍ਰਭਾਵ ਬਾਰੇ ਸਪਸ਼ਟੀਕਰਨ ਜੇਤਲੀ ਤੋਂ ਮੰਗਿਆ ਹੈ ਜੋ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਆਰੰਭਣ ਜਾ ਰਹੇ ਹਨ। ਜਾਖੜ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਤਲੀ ਨੂੰ ਇੱਥੇ ਆਉਣ ਦਿਉ ਤੇ ਲੋਕਾਂ ਨੂੰ ਇਹ ਦੱਸਣ ਦਿਓ ਕਿ ਅੰਬਾਨੀਆਂ ਤੇ ਅਡਾਨੀਆਂ ਤੋਂ ਇਲਾਵਾ ਨੋਟਬੰਦੀ ਦਾ ਲਾਭ ਕਿਸ-ਕਿਸ ਨੂੰ ਪਹੁੰਚਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਨੋਟਬੰਦੀ ਦੇ ਸਬੰਧ ਵਿੱਚ ਉਸ ਵੇਲੇ ਦਿੱਤੀ ਚੇਤਾਵਨੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਸੀ ਇਸ ਨਾਲ ਜੀ.ਡੀ.ਪੀ. ਦੋ ਫੀਸਦੀ ਤੱਕ ਡਿੱਗ ਜਾਵੇਗਾ ਜਿਸ ਦਾ ਸਿੱਧਾ ਮਤਲਬ ਇਹ ਸੀ ਕਿ ਇਸ ਨਾਲ 4 ਕਰੋੜ ਨੌਕਰੀਆਂ ਖੁੱਸ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਦੇ ਸ਼ਾਸਨ ਦੌਰਾਨ ਆਮ ਆਦਮੀ ਨੂੰ ਤਿੰਨ ਡੰਗ ਦੀ ਰੋਟੀ ਲਈ ਬੁਰੀ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ ਹੈ ਜਦਕਿ ਸਿਰਫ ਕਾਰਪੋਰੇਟ ਹੀ ਇਸ ਸਾਲ ਦਿਵਾਲੀ ਬਣਾਉਣਗੇ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me