Home / Featured / ਕਿਲਾ ਮੁਬਾਰਕ ‘ਚ ਬਣੇਗਾ 5 ਤਾਰਾ ਹੋਟਲ -: ਨਵਜੋਤ ਸਿੱਧੂ

ਕਿਲਾ ਮੁਬਾਰਕ ‘ਚ ਬਣੇਗਾ 5 ਤਾਰਾ ਹੋਟਲ -: ਨਵਜੋਤ ਸਿੱਧੂ

ਕਿਲਾ ਮੁਬਾਰਕ ‘ਚ ਬਣੇਗਾ 5 ਤਾਰਾ ਹੋਟਲ -: ਨਵਜੋਤ ਸਿੱਧੂ

ਸੈਰ ਸਪਾਟਾ -28-09-17 ਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵੱਲੋਂ ਸੈਰ ਸਪਾਟੇ ਨੂੰ ਆਤਮ ਨਿਰਭਰ ਬਣਾਉਣ ਲਈ ਕਰਵਾਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ‘ਚ ਕਿਹਾ ਕਿ 16 ਅਕਤੂਬਰ ਦੀ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਨਵੀਂ ਸੈਰ ਸਪਾਟਾ ਨੀਤੀ ਨੂੰ ਰੱਖਿਆ ਜਾਵੇਗਾ।

ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਇਸ ਨੂੰ ਆਤਮ ਨਿਰਭਰ ਬਣਾਉਣ ਲਈ ਅਹਿਮ ਕਦਮ ਉਠਾਏ ਹਨ ਪੰਜਾਬ ਦੀਆਂ ਤਿੰਨੇ ਮੁਗਲ ਸਰਾਵਾਂ ਨੂੰ ਵੈਡਿੰਗ ਸਰਕਟ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੁਣ ਪੰਜਾਬੀ ਪਰਿਵਾਰ ਰਾਜਸਥਾਨ ਦੇ ਪੈਟਰਨ ‘ਤੇ ਇਹਨਾਂ ਸਰਾਵਾਂ ਵਿੱਚ ਵੱਡੇ ਵਿਆਹ ਸਮਾਗਮ ਕਰ ਸਕਣਗੇ। ਪੰਜਾਬ ਸੈਰ ਸਪਾਟਾ ਵਿਭਾਗ ਦੇ ਬੰਦ ਹੋ ਚੁੱਕੇ 20 ਦੇ ਕਰੀਬ ਹੋਟਲਾਂ ਨੂੰ ਪੁਨਰ ਸੁਰਜੀਤ ਕਰਨ ਲਈ ਸਨਅਤ ਦੇ ਵੱਡੇ ਨਿੱਜੀ ਅਦਾਰਿਆਂ ਨੂੰ ਚਲਾਉਣ ਲਈ ਦਿੱਤਾ ਜਾਵੇਗਾ ਜਿਸ ਦੀ ਆਮਦਨ ਦਾ ਹਿੱਸਾ ਉਹ ਰਾਜ ਸਰਕਾਰ ਨੂੰ ਵੀ ਦੇਣਗੇ। ਸਿੱਧੂ ਨੇ ਕਿਹਾ ਕਿ ਪਟਿਆਲਾ ਦੇ ਬਾਬਾ ਆਲਾ ਸਿੰਘ ਕਿਲਾ ਮੁਬਾਰਿਕ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਬੂਟੀਕ ਹੋਟਲ ਬਣਾਇਆ ਜਾਵੇਗਾ ਜਿਸ ਵਿੱਚ ਪੰਜ ਤਾਰਾ ਹੋਟਲਾਂ ਵਾਲੀਆਂ ਸਹੂਲਤਾਂ ਉਪਲਬਧ ਹੋਣਗੀਆਂ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me