Breaking News
Home / Breaking News / ਸਾਂਪਲਾ ਵੱਲੋਂ ਜਾਖੜ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਲਾਹ

ਸਾਂਪਲਾ ਵੱਲੋਂ ਜਾਖੜ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਲਾਹ

ਸਾਂਪਲਾ ਵੱਲੋਂ ਜਾਖੜ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਲਾਹ

ਵਿਜੇ ਸਾਂਪਲਾ -28-09-17 ਨੇ ਕਿਹਾ ਕਿ ਜਾਖੜ ਸਾਬ ਤੁਸੀਂ ਦੱਸੋ ਕਿ ਗੁਰਦਾਸਪੂਰ ਦੀ ਜਨਤਾ ਤੁਹਾਡੇ ‘ਤੇ ਵਿਸ਼ਵਾਸ ਕਿਉਂ ਕਰੇ, ਇਸ ਕਰਕੇ ਕਰੇ ਕਿ ਤੁਸੀਂ ਵਿਧਾਨਸਭਾ ਚੋਣਾਂ ਵਿਚ ਕੀਤੇ ਵਾਅਦੀਆਂ ਦੇ ਮੁਤਾਬਿਕ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰ ਦਿੱਤਾ ਹੈ, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਨੌਕਰੀ ਦੇ ਦਿੱਤੀ ਹੈ, ਬੇਘਰ ਦਲਿਤਾਂ ਨੂੰ ਘਰ ਦੇ ਦਿੱਤੇ ਹਨ, ਬੁਜੂਰਗਾਂ-ਵਿਧਵਾਵਾਂ ਦੀ ਪੇਂਸ਼ਨ 1500 ਰੁੱਪਏ ਕਰ ਦਿੱਤੀ ਹੈ, ਗਰੀਬ ਮਾਤਾ-ਭੈਣਾਂ ਨੂੰ ਮਿਲਦੇ ਆਟਾ ਦਾਲ ਸਕੀਮ ਦੇ ਨਾਲ ਘੀ, ਚੀਨੀ ਅਤੇ ਚਾਹਪਤੀ ਦੇਣਾ ਸ਼ੁਰੂ ਕਰ ਦਿੱਤਾ ਹੈ, ਮਹਿਲਾਵਾਂ ਨੂੰ ਸਰਕਾਰੀ ਨੌਕਰੀ ਵਿਚ 33 ਫੀਸਦੀ ਰਾਖਵਾਕਰਣ ਮਿਲ ਗਿਆ ਹੈ, ਨਸ਼ਾ ਬਿਕਣਾ ਖਤਮ ਹੋ ਗਿਆ ਹੈ, ਰੇਤ ਮਾਫੀਆ ਖਤਮ ਕਰ ਰੇਤਾ ਬਜਰੀ ਸਸਤੀ ਹੋ ਗਈ ਹੈ, ਸ਼ਰਾਬ ਮਾਫੀਆ ਅਤੇ ਕੇਬਲ ਮਾਫੀਆ ਖਤਮ ਹੋ ਗਿਆ ਹੈ। ਜਾਖੜ ਸਾਬ ਜਦੋਂ ਤੁਸੀਂ ਵਿਧਾਨਸਭਾ ਚੋਣ ਵਾਅਦੇ ਇਕ ਵੀ ਪੂਰਾ ਨਹੀਂ ਕੀਤਾ ਤਾਂ ਲੋਕਸਭਾ ਵਿਚ ਕੀਤੇ ਜਾ ਰਹੇ ਵਾਅਦੇ ਕਿੱਥੋਂ ਪੂਰੇ ਕਰੋਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਪਠਾਨਕੋਟ ਦੇ ਮੇਅਰ ਅਨਿਲ ਵਾਸੁਦੇਵਾ, ਜਿਲਾ ਪ੍ਰਧਾਨ ਅਨਿਲ ਰਾਮਪਾਲ, ਸੂਬਾ ਮਹਾਮੰਤਰੀ ਜੀਵਨ ਗੁਪਤਾ, ਸੂਬਾ ਮੰਤਰੀ ਵਿਨੀਤ ਜੋਸ਼ੀ, ਜਿਲਾ ਮਹਾਮੰਤਰੀ ਰਾਕੇਸ਼ ਸ਼ਰਮਾ ਅਤੇ ਜਿਲਾ ਮੀਡੀਆ ਇੰਚਾਰਜ਼ ਪ੍ਰਦੀਪ ਰੈਨਾ ਮੌਜੂਦ ਸਨ।

ਜਾਖੜ ਸਾਹਬ ਮੈਨੂੰ ਸਮਝਾਓ ਕਿ ਬਾਹਰੀ ਕੌਣ ਅਤੇ ਲੋਕਲ ਕੌਣ। ਤੁਹਾਡਾ ਘਰ ਰਾਜਸਥਾਨ ਦੇ ਬਾਰਡਰ ‘ਤੇ ਤੁਹਾਡੇ ਜੱਦੀ ਪਿੰਡ ਪੰਚਕੋਸੀ ਵਿਚ ਹੈ ਅਤੇ ਸਵਰਣ ਸਲਾਰੀਆ ਦਾ ਘਰ ਗੁਰਦਾਸਪੂਰ ਦੇ ਵਿਚੋਂ ਵਿਚ ਅਪਣੇ ਜੱਦੀ ਪਿੰਡ ਚੋਹਾਨ ਵਿਚ ਹੈ। ਸਲਾਰੀਆ ਅਪਣੀ ਪਤਨੀ ਸੰਤੋਖ ਸਲਾਰੀਆ ਦੇ ਨਾਲ ਅਪਣੇ ਸਸੁਰਾਲ ਗਿਆ ਵੀ ਤਾਂ ਉਹ ਜਿਲਾ ਗੁਰਦਾਸਪੂਰ ਦੇ ਬਾਰਡਰ ਦੇ ਨਾਲ ਲੱਗਦੇ ਟਾਂਡਾ ਉੜਮੂੜ ਵਿਚ ਹੈ ਅਤੇ ਤੁਹਾਡਾ ਸਸੁਰਾਲ ਸਿਵਟਜਰਲੈਂਡ ਵਿਚ ਹੈ। ਤਾਂ ਜੇਕਰ ਤੁਸੀਂ ਅਪਣੇ ਸਸੁਰਾਲ ਪਹੁੰਚ ਗਏ ਤਾਂ ਕੀ ਗੁਰਦਾਸਪੂਰ ਦੀ ਜਨਤਾ ਉਥੇ ਤੁਹਾਡੇ ਕੋਲ ਕੰਮ ਕਰਵਾਉਣ ਪਹੁੰਚੇਗੀ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *