Home / Delhi / ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਕਰਾਂਗਾ ਕੇਸ ਦੀ ਪੈਰਵਾਈ : ਫੂਲਕਾ

ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਕਰਾਂਗਾ ਕੇਸ ਦੀ ਪੈਰਵਾਈ : ਫੂਲਕਾ

ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਕਰਾਂਗਾ ਕੇਸ ਦੀ ਪੈਰਵਾਈ : ਫੂਲਕਾ

ਗੁਰਪ੍ਰੀਤ ਸਿੰਘ -2-10-17 ਪੁੱਤਰ ਉਂਕਾਰ ਸਿੰਘ ਵਾਸੀ ਬਠਿੰਡਾ ਨੂੰ ਇਨਸਾਫ ਦਿਵਾਉਣ ਲਈ ‘ਆਪ’ ਦੇ ਵਿਧਾਇਕ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਮੌਕੇ ਦੇ ਚਸ਼ਮਦੀਦ ਗਵਾਹ ਨਾਲ ਸ. ਫੂਲਕਾ ਨਾਲ ਮੁਲਕਾਤ ਕਰ ਕੇ ਪੂਰੇ ਕੇਸ ਦੀ ਅਦਾਲਤੀ ਪੈਰਵਾਈ ਲਈ ਅਪੀਲ ਕੀਤੀ ਤਾਂ ਵਿਧਾਇਕ ਫੂਲਕਾ ਨੇ ਕਿਹਾ ਕਿ ਉਹ ਮ੍ਰਿਤਕ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਦੋਸ਼ੀ ਨੂੰ ਸਜ਼ਾ ਦਿਵਾਉਣ ਤੱਕ ਕੇਸ ਦੀ ਪੈਰਵਾਈ ਕਰਨਗੇ।

ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਮੀਟਿੰਗ ਉਪਰੰਤ ਫੂਲਕਾ ਨੇ ਦੱਸਿਆ ਕਿ ਆਸਾਮ ਦੇ ਉਕਤ ਕਥਿਤ ਦੋਸ਼ੀ ਮਹੰਤੋ ਵੱਲੋਂ ਪਹਿਲਾਂ ਕਿਸੇ ਢਾਬੇ ਉੱਪਰ ਬਾਈਕ ਨੂੰ ਜਾਣਬੁੱਝ ਕੇ ਟੱਕਰ ਮਾਰਨ ਤੋਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਕੇਸ ਵਿਚ ਸ਼ਿਕਾਇਤਕਰਤਾ ਵੱਲੋਂ ਖੁਦ ਪੇਸ਼ ਹੋਣਗੇ, ਬਾਕੀ ਕੇਸ ਦੀ ਪੈਰਵਾਈ ਜਰਨੈਲ ਸਿੰਘ ਵੱਲੋਂ ਕੀਤੀ ਜਾਵੇਗੀ ਅਤੇ ਦਿੱਲੀ ਸਰਕਾਰ ਵੱਲੋਂ ਸਰਕਾਰੀ ਵਕੀਲ ਬੀ. ਐੱਸ. ਜੈਨ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me