Breaking News
Home / Breaking News / ਕੈਪਟਨ ਅਮਰਿੰਦਰ ਕੇਂਦਰ ਤੋਂ ਪੰਜਾਬ ਦਾ ਹੱਕ ਮੰਗਦੇ ਹਨ ਖ਼ੈਰਾਤ ਨਹੀਂ : ਜਾਖੜ

ਕੈਪਟਨ ਅਮਰਿੰਦਰ ਕੇਂਦਰ ਤੋਂ ਪੰਜਾਬ ਦਾ ਹੱਕ ਮੰਗਦੇ ਹਨ ਖ਼ੈਰਾਤ ਨਹੀਂ : ਜਾਖੜ

ਕੈਪਟਨ ਅਮਰਿੰਦਰ ਕੇਂਦਰ ਤੋਂ ਪੰਜਾਬ ਦਾ ਹੱਕ ਮੰਗਦੇ ਹਨ ਖ਼ੈਰਾਤ ਨਹੀਂ : ਜਾਖੜ

ਕੈਪਟਨ-5-10-17 ਅਮਰਿੰਦਰ ਸਿੰਘ ਦੀ ਆਲੋਚਨਾ ਕਰਨ ’ਤੇ ਅਕਾਲੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕਰਨਾ ਖ਼ੈਰਾਤ ਨਹੀਂ ਸਗੋਂ ਪੰਜਾਬ ਲਈ ਆਪਣਾ ਬਣਦਾ ਹੱਕ ਲੈਣਾ ਹੈ।

ਅੱਜ ਇੱਥੇ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬਾਦਲਾਂ ਦੀਆਂ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਦੀ ਬੇਲੋੜੀ ਆਲੋਚਨਾ ਕਰਨ ਲਈ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਨੂੰ ਪੂਰੀ ਤਰਾਂ ਚੱਟ ਲਏ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਸਿਰਫ ਛੇ ਮਹੀਨਿਆਂ ’ਚ ਹੀ ਸੂਬੇ ਦੇ ਲੋਕਾਂ ਲਈ ਭਲਾਈ ਪ੍ਰੋਗਰਾਮ ਆਰੰਭੇ ਹਨ।

About admin

Check Also

ਸੁੱਖਾ’ ਸੁਖਪਾਲ ਖਹਿਰਾ ਸੋਸ਼ਲ ਮੀਡੀਆ ‘ਚ ਚਰਚਿਤ : ਜਗੀਰ ਕੌਰ

ਜਲੰਧਰ,17/11/17 :- ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ...

Leave a Reply

Your email address will not be published. Required fields are marked *