Breaking News
Home / Featured / ‘ਜਾਨੇ ਭੀ ਦੋ ਯਾਰੋ’ ਦੇ ਨਿਰਦੇਸ਼ਕ ਕੁੰਦਨ ਸ਼ਾਹ ਨਹੀਂ ਰਹੇ

‘ਜਾਨੇ ਭੀ ਦੋ ਯਾਰੋ’ ਦੇ ਨਿਰਦੇਸ਼ਕ ਕੁੰਦਨ ਸ਼ਾਹ ਨਹੀਂ ਰਹੇ

ਮੰਬਈ– ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਕੁੰਦਨ ਸ਼ਾਹ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ‘ਜਾਨੇ ਭੀ ਦੋ ਯਾਰੋ’ ਵਰਗੀਆਂ ਫ਼ਿਲਮਾਂ ਅਤੇ ‘ਨੁੱਕੜ’ ਤੇ ‘ਵਾਗਲੇ ਕੀ ਦੁਨੀਆ’ ਵਰਗੇ ਪ੍ਰਸਿੱਧ ਟੀ.ਵੀ. ਸੀਰੀਅਲ ਫ਼ਿਲਮੀ ਜਗਤ ਨੂੰ ਦੇਣ ਵਾਲੇ ਇਸ ਨਿਰਦੇਸ਼ਕ ਦਾ ਜਨਮ 19 ਅਕਤੂੂਬਰ, 1947 ਨੂੰ ਹੋਇਆ ਸੀ | ਸ਼ਾਹ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਨੀਂਦ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ | ਸ਼ਾਹ ਨੇ ਪੁਣੇ ਸਥਿਤ ਭਾਰਤੀ ਫ਼ਿਮਲ ਅਤੇ ਟੈਲੀਵਿਜ਼ਨ ਸੰਸਥਾਨ (ਐਫ਼.ਟੀ.ਆਈ.ਆਈ.) ‘ਚ ਫ਼ਿਲਮ ਨਿਰਦੇਸ਼ਨ ਦੀ ਪੜ੍ਹਾਈ ਕੀਤੀ, ਜਿਸ ਬਾਅਦ ਸਾਲ 1983 ਵਿਚ ਆਪਣੀ ਪਹਿਲੀ ਫ਼ਿਲਮ ‘ਜਾਨੇ ਭੀ ਦੋ ਯਾਰੋ’ ਦੀ ਨਿਰਦੇਸ਼ਨਾ ਕੀਤੀ, ਜਿਸ ਵਿਚ ਉਹ ਸਹਿ-ਲੇਖਕ ਵੀ ਸਨ, ਅਤੇ ਇਸ ਫ਼ਿਲਮ ਲਈ 1983 ਵਿਚ ਹੀ ਰਾਸ਼ਟਰੀ ਫ਼ਿਮਲ ਪੁਰਸਕਾਰ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਸ਼ਾਹ ਨੇ ਪ੍ਰਾਪਤ ਕੀਤੇ ਇਸ ਪਹਿਲੇ ਅਤੇ ਇੱਕੋ-ਇਕ ਰਾਸ਼ਟਰੀ ਪੁਰਸਕਾਰ ਨੂੰ ਸਾਲ 2015 ਵਿਚ ਐਫ਼.ਟੀ.ਆਈ.ਆਈ. ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ‘ਚ ਵਾਪਿਸ ਕਰ ਦਿੱਤਾ ਸੀ | ਪਹਿਲੀ ਫ਼ਿਲਮ ਤੋਂ ਬਾਅਦ ਸ਼ਾਹ ਨੇ ਟੀ.ਵੀ. ਸੀਰੀਅਲ ਵੀ ਨਿਰਦੇਸ਼ਿਤ ਕੀਤੇ, ਜਿਸ ਵਿਚ ਪਹਿਲਾ ਅਤੇ ਪ੍ਰਸਿੱਧ ਟੀ.ਵੀ. ਸੀਰੀਅਲ ਸਈਦ ਅਖ਼ਤਰ ਮਿਰਜ਼ਾ ਦੀ ਟੀਮ ਨਾਲ ਮਿਲ ਤੇ ‘ਨੁੱਕੜ’ ਬਣਾਇਆ | ਇਸ ਤੋਂ ਇਲਾਵਾ ‘ਵਾਗਲੇ ਕੀ ਦੁਨੀਆ’ ਵੀ ਬਹੁਤ ਹਰਮਨ ਪਿਆਰਾ ਟੀ.ਵੀ. ਸੀਰੀਅਲ ਰਿਹਾ | ਸ਼ਾਹ ਨੇ ਫ਼ਿਰ ‘ਕਭੀ ਹਾਂ ਕਭੀ ਨਾ’ ਅਤੇ ‘ਕਿਆ ਕਹਿਣਾ’ ਫ਼ਿਲਮ ਦੀ ਨਿਰਦੇਸ਼ਨਾ ਕੀਤੀ | ਨਿਰਦੇਸ਼ਨਾ ਤੋਂ ਇਲਾਵਾ ਸ਼ਾਹ ਕਈ ਫ਼ਿਲਮਾਂ ਦੇ ਲੇਖਕ ਵੀ ਖ਼ੁਦ ਰਹੇ ਹਨ | ਕੁੰਦਨ ਸ਼ਾਹ ਦੀ ਮੌਤ ‘ਤੇ ਬਾਲੀਵੁੱਡ ਜਗਤ ਨੇ ਦੁੱਖ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ‘ਤੇ ਸੌਗ ਜਾਹਿਰ ਕੀਤਾ ਹੈ |

ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਵਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਵਲੋਂ ਨਿਰਦੇਸ਼ਕ ਕੁੰਦਨ ਸ਼ਾਹ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਗਿਆ | ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੁੰਦਨ ਸ਼ਾਹ ਦੀ ਮੌਤ ਦੀ ਖ਼ਬਰ ਸੁਣ ਕੇ ਦੁੱਖ ਪਹੁੰਚਿਆ | ਆਮ ਲੋਕਾਂ ਦੇ ਸੰਘਰਸ਼ ਨੂੰ ਦਿਖਾਉਣ ਤੋਂ ਲੈ ਕੇ ਹਾਸ ਵਿਅੰਗ ਦੀ ਅਨੋਖੀ ਵਰਤੋਂ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸੋਨੀਆ ਗਾਂਧੀ ਨੇ ਕੁੰਦਨ ਸ਼ਾਹ ਲੀਹ ਤੋਂ ਹੱਟ ਕੇ ਕੰਮ ਕਰਨ ਵਾਲੇ ਫ਼ਿਮਲਕਾਰ ਦੱਸਦਿਆਂ ਕਿਹਾ ਕਿ ਬਦਲਵੇਂ ਸਿਨਮਾ ਲਈ ਸ਼ਾਹ ਦਾ ਯੋਗਦਾਨ ਮਹੁਤੱਵਪੂਰਨ ਹੈ ਅਤੇ ਉਸ ਦੇ ਫ਼ਿਮਲਾਂ ਤੇ ਟੀ.ਵੀ. ਸੀਰੀਅਲਾਂ ਲਈ ਕੀਤੇ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਸ੍ਰੋਤ ਰਹਿਣਗੇ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me