Breaking News
Home / Delhi / ਦਿੱਲੀ ਭਾਜਪਾ ਦੇ ਵਫ਼ਦ ਨੇ ਉਪ ਰਾਜਪਾਲ ਨੂੰ ਸੌਪਿਆਂ ਮੰਗ-ਪੱਤਰ

ਦਿੱਲੀ ਭਾਜਪਾ ਦੇ ਵਫ਼ਦ ਨੇ ਉਪ ਰਾਜਪਾਲ ਨੂੰ ਸੌਪਿਆਂ ਮੰਗ-ਪੱਤਰ

ਨਵੀਂ ਦਿੱਲੀ– ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਅੱਜ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੂੰ ਮੰਗ-ਪੱਤਰ ਸੌਾਪ ਕੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਅਧੀਨ ਸਰਕਾਰੀ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ‘ਚ ਹੋ ਰਹੀ ਧਾਂਦਲੀਆਂ ਦੀ ਜਾਂਚ ਅਤੇ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਤਿਵਾੜੀ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਸਰਦਾਰ ਆਰ.ਪੀ. ਸਿੰਘ , ਰਵਿੰਦਰ ਗੁਪਤਾ ਤੇ ਨੀਲਕਾਂਤ ਬਖਸ਼ੀ ਵੀ ਮੌਜੂਦ ਸੀ | ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਿਹਤ ਵਿਭਾਗ ਦੇ ਅਧੀਨ ਜੀ.ਬੀ. ਪੰਤ ਹਸਪਤਾਲ ਵਿਚ ਐਮ.ਆਰ.ਆਈ. ਵਰਗੀ ਲੋੜੀਂਦੀ ਜਾਂਚ ਦੀ ਮਸ਼ੀਨ ਇੱਕ ਵਰ੍ਹੇ ਤੋਂ ਜ਼ਿਆਦਾ ਸਮੇਂ ਤੋਂ ਖਰਾਬ ਹੈ ਜਦਕਿ ਗੁਰੂ ਤੇਗ ਬਹਾਦੁਰ ਹਸਪਤਾਲ, ਲੋਕਨਾਇਕ ਜੇ.ਪੀ. ਹਸਪਤਾਲ, ਤੇ ਡਾ. ਬੀ.ਆਰ. ਅੰਬੇਡਕਰ ਵਰਗੇ ਵੱਡੇ ਹਸਪਤਾਲਾਂ ਵਿਚ ਅਨੇਕ ਸਿਹਤ ਜਾਂਚ ਨਾਲ ਜੁੜੀ ਮਸ਼ੀਨਾਂ ਖਰਾਬ ਪਈਆਂ ਹਨ | ਇਸ ਤੋਂ ਇਲਾਵਾ ਕੇਜਰੀਵਾਲ ਸਰਕਾਰ ਦੁਆਰਾ ਸਥਾਪਿਤ ਸੀ.ਪੀ.ਏ. ਵਿਚ ਧਾਂਦਲੀ ਦੇ ਮਾਮਲੇ ਸਾਹਮਣੇ ਆਏ ਹਨ | ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦੇ ਅਨੇਕਾਂ ਹਸਪਤਾਲਾਂ, ਸਿਹਤ ਕੇਂਦਰ ਦੇ ਨਾਲ ਕੁੱਝ ਮੁਹੱਲਾ ਕਲੀਨਿਕਾਂ ਵਿਚ ਪੈਰਾਮੈਡੀਕਲ ਸਟਾਫ ਅਤੇ ਫਾਰਮਿਸਟਾਂ ਦੇ ਨਾਲ ਹੀ ਡਾਕਟਰਾਂ ਦੀ ਵੀ ਘਾਟ ਹੈ | ਮਰੀਜਾਂ ਨੂੰ ਹਸਪਤਾਲ ਵਿਚੋ ਦਵਾਈਆਂ ਨਹੀਂ ਮਿਲਦੀਆਂ | ਭਾਜਪਾ ਆਗੂਆਂ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਮੁੱਖ ਸਕੱਤਰ ਪਾਸੋਂ ਸਿਹਤ ਵਿਭਾਗ ਨਾਲ ਜੁੜੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਬਾਰੇ ਰਿਪੋਰਟ ਮੰਗਣ ਅਤੇ ਬੇਨਿਯਮੀਆਂ ਦੀ ਜਾਂਚ ਦੇ ਲਈ ਭਿ੍ਸ਼ਟਾਚਾਰ ਵਿਰੋਧੀ ਬਿਊਰੋ ਜਾਂ ਹੋਰ ਏਜੰਸੀ ਨੂੰ ਜਾਂਚ ਦਾ ਕੰਮ ਸੌਾਪਿਆ ਜਾਵੇ |

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *