Home / Featured / Crime / ਆਰੂਸ਼ੀ ਮਰਡਰ ਕੇਸ: ਸੁਪਰੀਮ ਕੋਰਟ ਜਾਵੇਗੀ ਹੇਮਰਾਜ ਦੀ ਵਿਧਵਾ, ਬੋਲੀ-ਸਾਨੂੰ ਨਹੀਂ ਮਿਲਿਆ ਇਨਸਾਫ

ਆਰੂਸ਼ੀ ਮਰਡਰ ਕੇਸ: ਸੁਪਰੀਮ ਕੋਰਟ ਜਾਵੇਗੀ ਹੇਮਰਾਜ ਦੀ ਵਿਧਵਾ, ਬੋਲੀ-ਸਾਨੂੰ ਨਹੀਂ ਮਿਲਿਆ ਇਨਸਾਫ

ਆਰੂਸ਼ੀ ਤਲਵਾੜ ਮਰਡਰ ‘ਚ ਮ੍ਰਿਤਕ ਹੇਮਰਾਜ ਦੀ ਪਤਨੀ ਨੇ ਇਨਸਾਫ ਲਈ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਹੇਮਰਾਜ ਦੀ ਪਤਨੀ ਇਲਾਹਾਬਾਦ ਹਾਈਕੋਰਟ ਵੱਲੋਂ ਆਰੂਸ਼ੀ-ਹੇਮਰਾਜ ਦੇ ਪਿਤਾ ਰਾਜੇਸ਼ ਅਤੇ ਮਾਂ ਨੁਪੁਰ ਤਲਵਾੜ ਦੀ ਰਿਹਾਈ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਵੇਗੀ। ਹੇਮਰਾਜ ਦੇ ਪਰਿਵਾਰ ਨੇ ਸੀ.ਬੀ.ਆਈ ‘ਤੇ ਜਾਂਚ ‘ਚ ਹੇਰਾਫੇਰੀ ਦਾ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਨਿਆਂ ਨਹੀਂ ਹੋਇਆ ਹੈ। ਜੇਕਰ ਤਲਵਾੜ ਜੋੜਾ ਦੋਸ਼ੀ ਨਹੀਂ ਹੈ ਤਾਂ ਫਿਰ ਅਸਲੀ ਕਾਤਿਲ ਕੌਣ ਹੈ।

ਹੇਮਰਾਜ ਦੀ ਪਤਨੀ ਆਪਣੇ ਪਿੰਡ ਧਾਰਾਪਾਣੀ ‘ਚ ਰਹਿੰਦੀ ਹੈ ਜੋ ਕਾਠਮਾਂਡ ਤੋਂ 118 ਕਿਲੋਮੀਟਰ ਦੂਰ ਹੈ। 14 ਸਾਲ ਦੀ ਆਰੂਸ਼ੀ ਦੀ ਮਈ 2008 ਦੀ ਰਾਤ ਉਸ ਦੇ ਘਰ ‘ਚ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ੁਰੂਆਤ ‘ਚ ਘਰ ਦੇ ਨੌਕਰ ਹੇਮਰਾਜ ਨੂੰ ਇਸ ਹੱਤਿਆਕਾਂਡ ਦਾ ਦੋਸ਼ੀ ਮੰਨਿਆ ਜਾ ਰਿਹਾ ਸੀ ਪਰ ਉਸ ਦੀ ਵੀ ਲਾਸ਼ ਛੱਤ ਤੋਂ ਬਰਾਮਦ ਕੀਤੀ ਗਈ। ਜਿਸ ਦੇ ਬਾਅਦ ਸ਼ੱਕ ਦੀ ਸੂਈ ਤਲਵਾੜ ਜੋੜੇ ‘ਤੇ ਘੁੰਮੀ। ਸੀ.ਬੀ.ਆਈ ਨੇ ਸ਼ੱਕੀ ਹਾਲਾਤਾਂ ਦੇ ਆਧਾਰ ‘ਤੇ ਤਲਵਾੜ ਜੋੜੇ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਲਾਹਾਬਾਦ ਹਾਈਕੋਰਟ ਨੇ ਸੀ.ਬੀ.ਆਈ ਕੋਰਟ ਦੇ ਸਬੂਤਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me