Breaking News
Home / Breaking News / ਚੀਨ ਨੇ ਬਣਾਈ ਦੁਨੀਆ ਦੀ ਪਹਿਲੀ ਟਰੈਕ-ਲੈੱਸ ਟਰੇਨ

ਚੀਨ ਨੇ ਬਣਾਈ ਦੁਨੀਆ ਦੀ ਪਹਿਲੀ ਟਰੈਕ-ਲੈੱਸ ਟਰੇਨ

 

 ਬੀਤੇ ਕੁਝ ਸਮੇਂ ਤੋਂ ਚੀਨ ਨੇ ਆਪਣੀਆਂ ਖੋਜਾਂ ਅਤੇ ਵਿਕਾਸ ਦੇ ਦਮ ‘ਤੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਚੀਨ ਨੇ ਹਰ ਖੇਤਰ ਵਿਚ ਵੱਡੇ-ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਭਾਵੇਂ ਉਹ ਖੇਤਰ ਸਪੇਸ ਦਾ ਹੋਵੇ, ਬੁਨਿਆਦੀ ਢਾਂਚੇ ਦਾ ਹੋਵੇ ਜਾਂ ਫਿਰ ਟੈਕਨੋਲਜੀ ਦਾ। ਇੱਥੇ ਦੁਨੀਆ ਦੀ ਪਹਿਲੀ ਬਿਨਾ ਪਟੜੀ ਦੀ (ਰੇਲ-ਲੈੱਸ) ਟਰੇਨ ਦਾ ਸੜਕ ‘ਤੇ ਟੈਸਟ ਕੀਤਾ। ਇਸ ਕਾਰਨਾਮੇ ਮਗਰੋਂ ਚੀਨ ਇਕ ਨਵੇਂ ਮੁਕਾਮ ‘ਤੇ ਪਹੁੰਚ ਗਿਆ ਹੈ।

ਅਗਲੇ ਸਾਲ ਤੱਕ ਹਰ ਪਾਸੇ ਨਜ਼ਰ ਆਵੇਗੀ ਟਰੈਕ-ਲੈੱਸ ਟਰੇਨ
ਟਰੇਨ ਨੂੰ ਬਣਾਉਣ ਵਿਚ ਖਾਸ ਭੂਮਿਕਾ ਨਿਭਾਉਣ ਵਾਲੇ ਚੀਫ ਇੰਜੀਨੀਅਰ ਫੇਂਗ ਜਿਆਂਘੂਆ ਮੁਤਾਬਕ ਟਰੈਕ-ਲੈੱਸ ਟਰੇਨ ਸਿਸਟਮ ਬਾਕੀ ਟਰੇਨਾਂ ਦੇ ਮੁਕਾਬਲੇ ਕਾਫੀ ਸਸਤੀ ਟੈਕਨੋਲਜੀ ਹੈ। ਟਰੇਨ ਵਿਚ ਸੈਂਸਰ ਟੈਕਨੋਲਜੀ ਵਰਤੀ ਗਈ ਹੈ, ਜਿਸ ਨਾਲ ਸੜਕ ‘ਤੇ ਚੱਲਦੇ ਹੋਏ ਟਰੇਨ ਖੁਦ ਹੀ ਆਪਣੇ ਰਸਤੇ ਦਾ ਪਤਾ ਲਗਾ ਕੇ ਅੱਗੇ ਵੱਧ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਅਗਲੇ ਸਾਲ ਤੱਕ ਮਤਲਬ ਸਾਲ 2018 ਤੱਕ ਇਹ ਟਰੇਨ ਪੂਰੇ ਚੀਨ ਵਿਚ ਦੌੜਦੀ ਨਜ਼ਰ ਆਵੇਗੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *