Home / Breaking News / ਨਾਰਾਜ਼ ਭਾਜਪਾ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਧਮਕੀ

ਨਾਰਾਜ਼ ਭਾਜਪਾ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਧਮਕੀ

 

  ਅਮੇਠੀ ਸੰਸਦੀ ਖੇਤਰ ‘ਚ ਪੈਣ ਵਾਲੀ ਤਿਲੋਈ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਮਯੰਕੇਸ਼ਵਰ ਸ਼ਰਨ ਸਿੰਘ ਨੇ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ। ਮਯੰਕੇਸ਼ਵਰ ਨੇ ਆਪਣੇ ਸਮਰਥਕਾਂ ਨਾਲ ਤਿੰਨ ਦਿਨਾਂ ਤੋਂ ਲਖਨਊ ‘ਚ ਹਨ। ਉਹ ਅਗਲੀ ਰਣਨੀਤੀ ਲਈ ਸਮਰਥਕਾਂ ਨਾਲ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਅਜੇ ਫਿਲਹਾਲ ਇਸ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਇਕ ਸਮਰਥਕ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਸ਼ਾਮ 5.30 ਵਜੇ ਮਿਲਣ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਹੀ ਉਹ ਮੀਡੀਆ ਨਾਲ ਗੱਲ ਕਰਨਗੇ।
ਸੂਤਰਾਂ ਅਨੁਸਾਰ ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਗਾਤਾਰ ਨਜ਼ਰਅੰਦਾਜੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਖੇਤਰ ‘ਚ ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਦੀ ਲਗਾਤਾਰ ਦਖਲਅੰਦਾਜ਼ੀ ਵਧਦੀ ਜਾ ਰਹੀ ਹੈ। ਅਧਿਕਾਰੀ ਵੀ ਉਨ੍ਹਾਂ ਦੀ ਨਹੀਂ ਸੁਣ ਰਹੇ ਹਨ। ਮਯੰਕੇਸ਼ਵਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਛੱਡ ਭਾਜਪਾ ਦੀ ਮੈਂਬਰਤਾ ਗ੍ਰਹਿਣ ਕੀਤੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਦੂਜੀ ਪਾਰਟੀ ਛੱਡ ਭਾਜਪਾ ‘ਚ ਆਉਣ ਵਾਲੇ ਹੋਰ ਵਿਧਾਇਕਾਂ ਦੀ ਵੀ ਨਜ਼ਰਅੰਦਾਜੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਭਾਜਪਾ ਦੇ ਇਕ ਅਹੁਦਾ ਅਧਿਕਾਰੀ ਦੇ ਨਾਂ ਨਹੀਂ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਮਯੰਕੇਸ਼ਵਰ ਸਿੰਘ ਮੀਡੀਆ ‘ਚ ਪ੍ਰਚਾਰ ਲਈ ਦਬਾਅ ਬਣਾ ਰਹੇ ਹਨ। ਪਾਰਟੀ ਲਈ ਸਾਰੇ ਵਿਧਾਇਕ ਸਾਮਾਨ ਹਨ। ਵੀ.ਆਈ.ਪੀ. ਕਲਚਰ ਦੀ ਪਾਰਟੀ ‘ਚ ਹੁਣ ਕੋਈ ਜਗ੍ਹਾ ਨਹੀਂ ਹੈ। ਮਯੰਕੇਸ਼ਵਰ ਸਿੰਘ 2002 ਦੀਆਂ ਚੋਣਾਂ ‘ਚ ਭਾਜਪਾ ਦੇ ਟਿਕਟ ‘ਤੇ ਵਿਧਾਇਕ ਬਣੇ ਸਨ। ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ 2004 ‘ਚ ਬਰਖ਼ਾਸਤ ਕਰ ਦਿੱਤਾ ਗਿਆ ਸੀ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *