Breaking News
Home / Featured / ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ— ਅਮਰੀਕਾ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਾਂ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ— ਅਮਰੀਕਾ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਾਂ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਆਪਸੀ ਸਨਮਾਨ ਦੇ ਆਧਾਰ ‘ਤੇ ਅਮਰੀਕਾ ਨਾਲ ਬਿਹਤਰ ਸੰਬੰਧ ਬਣਾਉਣ ਦਾ ਇੱਛੁਕ ਹੈ। ਰੇਡੀਓ ਪਾਕਿਸਤਾਨ ਮੁਤਾਬਕ ਆਸਿਫ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਨੇ ਵਿਸ਼ਵਾਸ ਬਹਾਲੀ ਨੂੰ ਹੱਲਾਸ਼ੇਰੀ ਦੇਣ ਲਈ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਮਸਲੇ ਦੋਹਾਂ ਦੇਸ਼ਾਂ ਦਰਮਿਆਨ ਇਸ ਤਰ੍ਹਾਂ ਸੁਲਝਾਏ ਜਾਣੇ ਚਾਹੀਦੇ ਹਨ, ਤਾਂ ਕਿ ਇਸ ਦਾ ਫਾਇਦਾ ਇਨ੍ਹਾਂ ਨੂੰ ਮਿਲ ਸਕੇ।
ਆਸਿਫ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਅਤੇ ਨਾਗਰਿਕ ਪ੍ਰਸ਼ਾਸਨ ਵਿਚ ਕੋਈ ਮਤਭੇਦ ਨਹੀਂ ਹੈ ਅਤੇ ਦੋਹਾਂ ਨੇ ਹੀ ਆਪਣੇ ਵਲੋਂ ਅਮਰੀਕਾ ਨੂੰ ਸਕਾਰਾਤਮਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਗੁਆਂਢੀ ਦੇਸ਼ ਅਫਗਾਨਿਸਤਾਨ ‘ਚ ਸ਼ਾਂਤੀ ਚਾਹੁੰਦਾ ਹੈ ਪਰ ਭਾਰਤ, ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰ ਕੇ ਪਾਕਿਸਤਾਨ ਵਿਚ ਅਸ਼ਾਂਤੀ ਫੈਲਾ ਰਿਹਾ ਹੈ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *