Breaking News
Home / Breaking News / ਪੁਲਸ ਥਾਣੇ ਅੰਦਰ ਮਾਂ-ਧੀ ਨੇ ਕੱਢੀਆਂ ਮਹਿਲਾ ਕਾਂਸਟੇਬਲ ਨੂੰ ਗਾਲਾਂ

ਪੁਲਸ ਥਾਣੇ ਅੰਦਰ ਮਾਂ-ਧੀ ਨੇ ਕੱਢੀਆਂ ਮਹਿਲਾ ਕਾਂਸਟੇਬਲ ਨੂੰ ਗਾਲਾਂ

ਥਾਣਾ ਸਲੇਮ ਟਾਬਰੀ ‘ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਅਚਾਨਕ ਹੀ ਮਾਂ-ਧੀਆਂ ਥਾਣੇ ਦੇ ਅੰਦਰ ਇਕ ਮਹਿਲਾ ਕਾਂਸਟੇਬਲ ਦੇ ਗਲ਼ ਪੈ ਗਈਆਂ, ਜਿਨ੍ਹਾਂ ਨੇ ਸਰਕਾਰੀ ਡਿਊਟੀ ‘ਚ ਵਿਘਨ ਪਾਉਂਦੇ ਹੋਏ ਮਹਿਲਾ ਕਾਂਸਟੇਬਲ ਨਾਲ ਗਾਲੀ-ਗਲੋਚ ਕੀਤਾ ਅਤੇ ਉਸ ਨਾਲ ਧੱਕਾ-ਮੁੱਕੀ ਵੀ ਕੀਤੀ। ਪੁਲਸ ਨੇ ਬਚਾਅ ਕਰ ਕੇ ਮਹਿਲਾ ਕਾਂਸਟੇਬਲ ਨੂੰ ਉਨ੍ਹਾਂ ਦੇ ਚੁੰਗਲ ‘ਚੋਂ ਛੁਡਾਇਆ।

 

 

 

 

ਜਾਂਚ ਅਧਿਕਾਰੀ ਥਾਣੇਦਾਰ ਸਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਬਲਵਿੰਦਰ ਕੌਰ ਡਿਊਟੀ ‘ਤੇ ਸੀ ਤਾਂ ਪਹਿਲਾਂ ਸਰਕਾਰੀ ਨੰਬਰ ਫਿਰ ਉਸ ਦੇ ਪਰਸਨਲ ਨੰਬਰ ‘ਤੇ ਸਿਮਰਨ ਦਾ ਫੋਨ ਆਇਆ, ਜਿਸ ਨੇ ਬਲਵਿੰਦਰ ਦੇ ਨਾਲ ਗਾਲੀ-ਗਲੋਚ ਕੀਤੀ। ਇਸ ਤੋਂ ਬਾਅਦ ਸਿਮਰਨ ਅਤੇ ਉਸ ਦੀਆਂ ਦੋਵੇਂ ਬੇਟੀਆਂ ਥਾਣੇ ਪਹੁੰਚ ਗਈਆਂ ਤੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ। ਅਧਿਕਾਰੀਆਂ ਦੇ ਆਦੇਸ਼ ‘ਤੇ ਕੇਸ ਦਰਜ ਕਰ ਕੇ ਦੋਸ਼ੀ ਮਹਿਲਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਹਿਲਾਵਾਂ ਇਕ ਗਰਮ ਦਲ ਦੇ ਨੇਤਾ ਦੀਆਂ ਕਰੀਬੀ ਜਾਣਕਾਰ ਦੱਸੀਆਂ ਜਾ ਰਹੀਆਂ ਹਨ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *