Home / Breaking News / ਸਰੀ ‘ਚ ‘ਹਿੱਟ ਐਂਡ ਰਨ’ ਮਾਮਲੇ ‘ਚ ਫਸਿਆ ਪੰਜਾਬੀ ਨੌਜਵਾਨ, ਜ਼ਖਮੀ ਕੁੜੀ ਦਾ ਚੱਲ ਰਿਹੈ ਇਲਾਜ

ਸਰੀ ‘ਚ ‘ਹਿੱਟ ਐਂਡ ਰਨ’ ਮਾਮਲੇ ‘ਚ ਫਸਿਆ ਪੰਜਾਬੀ ਨੌਜਵਾਨ, ਜ਼ਖਮੀ ਕੁੜੀ ਦਾ ਚੱਲ ਰਿਹੈ ਇਲਾਜ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 30 ਸਾਲਾ ਪੰਜਾਬੀ ਨੌਜਵਾਨ ਨੂੰ ਸੜਕ ਹਾਦਸੇ ‘ਚ ਇਕ 19 ਸਾਲਾ ਕੁੜੀ ਨੂੰ ਜ਼ਖਮੀ ਕਰਕੇ ਦੌੜਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਦੀ ਪਛਾਣ 30 ਸਾਲਾ ਮਨਜੀਤ ਸਿੰਘ ਦੇ ਨਾਂ ਤੋਂ ਹੋਈ ਹੈ, ਜੋ ਕੈਨੇਡਾ ਦੇ ਸ਼ਹਿਰ ਸਰੀ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਹਿੱਟ ਐਂਡ ਰਨ ਮਾਮਲੇ ਦਾ ਦੋਸ਼ੀ ਮਨਜੀਤ ਸ਼ੁੱਕਰਵਾਰ ਨੂੰ ਕਿੰਗ ਜੌਰਜ ਬੋਲਵਰਡ ਅਤੇ 96 ਅਵੈਨਿਊ ਤੋਂ ਗੱਡੀ ‘ਚ ਜਾ ਰਿਹਾ ਸੀ। ਰਹਾਇਆ ਗ੍ਰਾਂਟ ਨਾਂ ਦੀ ਕੁੜੀ ਇੱਥੋਂ ਲੰਘ ਰਹੀ ਸੀ। ਲਾਲ ਬੱਤੀ ਹੋਣ ‘ਤੇ ਮਨਜੀਤ ਦੀ ਗੱਡੀ ਇਸ ਕੁੜੀ ਨਾਲ ਟਕਰਾ ਗਈ। ਕੁੜੀ ਜ਼ਖਮੀ ਹੋ ਕੇ ਹੇਠਾਂ ਡਿੱਗ ਗਈ ਪਰ ਉਸ ਨੂੰ ਬਚਾਉਣ ਦੀ ਥਾਂ ਉਹ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ।

  ਪੁਲਸ ਨੇ ਕਿਹਾ ਸੀ ਕਿ ਉਸ ਨੇ ਇਹ ਗਲਤੀ ਕੀਤੀ ਹੈ ਕਿ ਉਸ ਜ਼ਖਮੀ ਨੂੰ ਦੇਖਣ ਦੀ ਥਾਂ ਉਹ ਦੌੜ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਹ ਨਵਾਂ ਮਾਮਲਾ ਨਹੀਂ ਹੈ ਪਹਿਲਾਂ ਵੀ ਕਈ ਲੋਕ ਅਜਿਹਾ ਹੀ ਕਰਦੇ ਰਹੇ ਹਨ ਅਤੇ ਦੁਰਘਟਨਾ ਵਾਪਰਨ ਮਗਰੋਂ ਉਹ ਜ਼ਖਮੀ ਵਿਅਕਤੀਆਂ ਦੀ ਪਰਵਾਹ ਨਹੀਂ ਕਰਦੇ। ਹਰ ਕੋਈ ਆਪਣੀ ਲਾਪਰਵਾਹੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਪਰਿਵਾਰ ਨੇ ਦੱਸਿਆ ਕਿ ਇਸ ਕੁੜੀ ਦੀ ਹਾਲਤ ਨਾਜ਼ੁਕ ਹੈ ਅਤੇ ਇਲਾਜ ਚੱਲ ਰਿਹਾ ਹੈ। ਨਿਊ ਵੈੱਸਟਮਿਨਸਟਰ ਦੇ ਰਾਇਲ ਕੋਲੰਬੀਅਨ ਹਸਪਤਾਲ ‘ਚ ਇਸ ਦਾ ਇਲਾਜ ਚੱਲ ਰਿਹਾ ਹੈ। ਮੰਗਲਵਾਰ ਨੂੰ ਕੁੜੀ ਦੇ ਇਲਾਜ ਲਈ ਮਦਦ ਰਾਸ਼ੀ ਇਕੱਠੀ ਕਰਨ ਲਈ ਇਕ ਪੇਜ਼ ਬਣਾਇਆ ਗਿਆ ਹੈ। ਪਰਿਵਾਰ ਵਾਲਿਆਂ ਨੇ ਅਪੀਲ ਕੀਤੀ ਹੈ ਕਿ ਗੱਡੀਆਂ ਵਾਲਿਆਂ ਨੂੰ ਪੈਦਲ ਚੱਲਣ ਵਾਲਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਧੀ ਵਾਂਗ ਹੋਰ ਕੋਈ ਅਜਿਹੀ ਹਾਲਤ ‘ਚ ਨਾ ਪੁੱਜੇ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *