Breaking News
Home / Featured / ਸਾਹ ਲੈਣਾ ਹੋਇਆ ਮੁਸ਼ਕਿਲ, ਦਿੱਲੀ ਨਾਲੋਂ ਜ਼ਹਿਰੀਲੀ ਹੋਈ ਪੰਜਾਬ ਦੀ ਆਬੋ-ਹਵਾ

ਸਾਹ ਲੈਣਾ ਹੋਇਆ ਮੁਸ਼ਕਿਲ, ਦਿੱਲੀ ਨਾਲੋਂ ਜ਼ਹਿਰੀਲੀ ਹੋਈ ਪੰਜਾਬ ਦੀ ਆਬੋ-ਹਵਾ

ਪੰਜਾਬ ਦੇ ਲੋਕ ਪਿਛਲੇ 4 ਦਿਨਾਂ ਤੋਂ ਦਿੱਲੀ ਦੇ ਮੁਕਾਬਲੇ ਜ਼ਿਆਦਾ ਜ਼ਹਿਰੀਲੀ ਹਵਾ ਵਿਚ ਸਾਹ ਲੈ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿਚ ਹਵਾ ਦੀ ਇੰਡੈਕਸ ਵੈਲਿਊ 400 ਤੱਕ ਪਹੁੰਚ ਗਈ ਹੈ, ਜਦਕਿ ਦਿੱਲੀ ਵਿਚ ਪਿਛਲੇ ਇਕ ਹਫਤੇ ਤੋਂ ਲੁਧਿਆਣਾ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਮਤਲਬ ਕਿ ਪਿਛਲੇ ਇਕ ਹਫਤੇ ਵਿਚ ਹਵਾ 4 ਗੁਣਾ ਜ਼ਹਿਰੀਲੀ ਹੋ ਗਈ ਹੈ। ਦੀਵਾਲੀ ਤੋਂ ਇਕ ਦਿਨ ਬਾਅਦ ਹੀ 20 ਅਕਤੂਬਰ ਨੂੰ ਲੁਧਿਆਣਾ ਵਿਚ ਇੰਡੈਕਸ ਵੈਲਿਊ 399 ਦਰਜ ਕੀਤੀ ਗਈ, ਜਦ ਕਿ ਮੰਡੀ ਗੋਬਿੰਦਗੜ੍ਹ ਵਿਚ 22 ਅਕਤੂਬਰ ਨੂੰ ਇੰਡੈਕਸ ਵੈਲਿਊ 384 ਸੀ। ਦੂਸਰੇ ਪਾਸੇ ਦਿੱਲੀ ਵਿਚ 22 ਅਕਤੂਬਰ ਨੂੰ ਇੰਡੈਕਸ ਵੈਲਿਊ 329 ਦਰਜ ਕੀਤੀ ਗਈ। ਪੂਰੇ ਹਫਤੇ ਵਿਚ 20 ਅਕਤੂਬਰ ਨੂੰ ਹੀ ਦਿੱਲੀ ਦੀ ਆਬੋ-ਹਵਾ ਪੰਜਾਬ ਦੇ ਮੁਕਾਬਲੇ 4 ਅੰਕ ਜ਼ਿਆਦਾ ਪ੍ਰਦੂਸ਼ਿਤ ਸੀ।

ਮਿਤੀ ਲੁਧਿਆਣਾ ਅੰਮ੍ਰਿਤਸਰ ਮੰਡੀ ਗੋਬਿੰਦਗੜ੍ਹ ਦਿੱਲੀ
24 ਅਕਤੂਬਰ 346 164 254 309
23 ਅਕਤੂਬਰ 389 365 335 306
22 ਅਕਤੂਬਰ 360 338 384 329
21 ਅਕਤੂਬਰ 354 291 315 389
20 ਅਕਤੂਬਰ 399 342 324 403
19 ਅਕਤੂਬਰ 307 213 224 319
18 ਅਕਤੂਬਰ 355 296 302

ਬਜ਼ੁਰਗਾਂ ਤੇ ਬੱਚਿਆਂ ਦਾ ਧਿਆਨ ਰੱਖੋ
ਇਸੇ ਦੌਰਾਨ ਪੰਜਾਬ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਡਾਕਟਰਾਂ ਨੇ ਆਮ ਜਨਤਾ ਨੂੰ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਜਲੰਧਰ ਦੇ ਦੋਆਬਾ ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਨੂੰ ਇਨ੍ਹਾਂ ਦਿਨਾਂ ਵਿਚ ਬੱਚਿਆਂ ਕੋਲੋਂ ਆਊਟਡੋਰ ਐਕਟੀਵਿਟੀਜ਼ ਘੱਟ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਖੁੱਲ੍ਹੇ ਵਿਚ ਜ਼ਿਆਦਾ ਬਾਹਰ ਨਹੀਂ ਭੇਜਣਾ ਚਾਹੀਦਾ। ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਪੇਸ਼ ਆਉਣ ਤੋਂ ਇਲਾਵਾ ਫੇਫੜਿਆਂ ਨਾਲ ਸਬੰਧਤ ਬੀਮਾਰੀ ਦੇ ਨਾਲ-ਨਾਲ ਐਲਰਜੀ ਦੀ ਵੀ ਸਮੱਸਿਆ ਹੋ ਸਕਦੀ ਹੈ। ਇਸ ਦਾ ਅਸਰ ਸਿਰਫ ਬੱਚਿਆਂ ‘ਤੇ ਹੀ ਨਹੀਂ ਪਵੇਗਾ ਬਲਕਿ ਬਜ਼ੁਰਗਾਂ ਤੇ ਖਾਸ ਤੌਰ ‘ਤੇ ਅਸਥਮਾ ਦੇ ਮਰੀਜ਼ਾਂ ਨੂੰ ਵੀ ਇਸ ਮੌਸਮ ਵਿਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ‘ਚ ਐਲਰਜੀ ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਦੀਆਂ ਦਿੱਕਤਾਂ ਦੇ ਮਾਮਲੇ ਵਧ ਰਹੇ ਹਨ। ਲਿਹਾਜ਼ਾ ਅਜਿਹੀ ਸਥਿਤੀ ਵਿਚ ਬੱਚਿਆਂ ਦਾ ਬਚਾਅ ਕਰਨਾ ਹੀ ਸਭ ਤੋਂ ਵੱਡਾ ਪ੍ਰਹੇਜ਼ ਹੈ।
ਲੰਡਨ ‘ਚ ਪ੍ਰਦੂਸ਼ਣ ‘ਤੇ ਲੱਗਾ ਟੈਕਸ
ਲੰਡਨ ਦੀਆਂ ਸੜਕਾਂ ‘ਤੇ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਨੂੰ ਹੁਣ ਪ੍ਰਦੂਸ਼ਣ ਟੈਕਸ ਦੇਣਾ ਪਵੇਗਾ। ਲੰਡਨ ਯੂਰਪ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਇਕ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ‘ਤੇ 10 ਪੌਂਡ ਦਾ ਵਾਧੂ ਚਾਰਜ ਲੱਗੇਗਾ। ਇਹ ਟੈਕਸ ਉਨ੍ਹਾਂ ਸਾਰੀਆਂ ਪੈਟਰੋਲ ਤੇ ਡੀਜ਼ਲ ਗੱਡੀਆਂ ‘ਤੇ ਲੱਗੇਗਾ ਜੋ ਯੂਰੋ ਫਾਰ ਐਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਰਜਿਸਟਰਡ ਕੀਤੀਆਂ ਗਈਆਂ ਹਨ। ਇਸ ਦਾਇਰੇ ਵਿਚ 2008 ਤੋਂ ਪਹਿਲਾਂ ਰਜਿਸਟਰਡ ਹੋਈਆਂ ਗੱਡੀਆਂ ਆਉਣਗੀਆਂ। ਇੰਗਲੈਂਡ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਬ੍ਰਿਟੇਨ ਨੂੰ ਪ੍ਰਦੂਸ਼ਣ ਵਿਚ ਕਮੀ ਲਿਆਉਣ ਲਈ ਕਿਹਾ ਸੀ। ਲੰਡਨ ਦੇ ਮੇਅਰ ਨੇ ਕਿਹਾ ਕਿ ਮੈਂ ਸ਼ਹਿਰ ਦੀ ਆਬੋ-ਹਵਾ ਨੂੰ ਦਰੁਸਤ ਕਰਨ ਲਈ ਵਚਨਬੱਧ ਹਾਂ। ਪ੍ਰਦੂਸ਼ਣ ਕਾਰਨ ਹਰ ਸਾਲ ਕਈ ਲੋਕ  ਅਣ-ਆਈ ਮੌਤ ਮਾਰੇ ਜਾ ਰਹੇ ਹਨ ਅਤੇ ਇਹ ਸ਼ਰਮਨਾਕ ਹੈ।
ਪ੍ਰਦੂਸ਼ਣ ‘ਤੇ ਜਾਗਿਆ ਚੀਨ, ਉਦਯੋਗਪਤੀਆਂ ‘ਤੇ ਛਾਪੇ
ਪਿਛਲੇ 4 ਦਹਾਕਿਆਂ ਵਿਚ ਉਦਯੋਗਿਕ ਵਿਕਾਸ ਦੇ ਦਮ ‘ਤੇ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਨ ਵਾਲੇ ਚੀਨ ਨੂੰ ਉਦਯੋਗਾਂ ਕਾਰਨ ਹੋਣ ਵਾਲਾ ਪ੍ਰਦੂਸ਼ਣ ਸਤਾਉਣ ਲੱਗਾ ਹੈ। ਚੀਨ ਨੇ ਹਾਲ ਹੀ ਵਿਚ ਆਪਣੇ ਅਜਿਹੇ ਉਦਯੋਗਪਤੀਆਂ ਵਿਰੁੱਧ ਜ਼ਬਰਦਸਤ ਐਕਸ਼ਨ ਸ਼ੁਰੂ ਕੀਤਾ ਹੈ, ਜਿਨ੍ਹਾਂ ਦੀਆਂ ਫੈਕਟਰੀਆਂ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਸਟੀਲ ਮਿੱਲਾਂ, ਕੋਲੇ ਤੋਂ ਬਣਨ ਵਾਲੀ ਬਿਜਲੀ ਦੇ ਪਲਾਂਟਾਂ ਅਤੇ ਹੋਰ ਉਦਯੋਗਪਤੀਆਂ ‘ਤੇ ਛਾਪੇ ਮਾਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਉਦਯੋਗਪਤੀਆਂ ਕੋਲ ਜਾ ਕੇ ਉਨ੍ਹਾਂ ਨੂੰ ਪ੍ਰਦੂਸ਼ਣ ਘੱਟ ਫੈਲਾਉਣ ਅਤੇ ਅਜਿਹਾ ਨਾ ਕਰਨ ‘ਤੇ ਉਦਯੋਗਾਂ ਨੂੰ ਬੰਦ ਕਰਨ ਦੀ ਚਿਤਾਵਨੀ ਦੇ ਰਹੀਆਂ ਹਨ। 21 ਅਗਸਤ ਨੂੰ ਚੀਨ ਦੇ ਵਾਤਾਵਰਣ ਮੰਤਰਾਲਾ ਨੇ ਉੱਤਰੀ ਚੀਨ ਦੇ ਦਰਜਨਾਂ ਸ਼ਹਿਰਾਂ ਵਿਚ ਸਟੀਲ ਨਿਰਮਾਤਾਵਾਂ ਨੂੰ ਪ੍ਰਦੂਸ਼ਣ ਵਿਚ 15 ਫੀਸਦੀ ਤੱਕ ਦੀ ਕਮੀ ਕਰਨ ਲਈ ਕਿਹਾ ਹੈ। ਸੋਮਵਾਰ ਨੂੰ ਚੀਨ ਦੇ ਵਾਤਾਵਰਣ ਮੰਤਰੀ ਲੀ ਗੈਂਜੀ ਨੇ ਸਾਫ ਕੀਤਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਹੋਰ ਜ਼ਿਆਦਾ ਸਖਤ ਕਦਮ ਚੁੱਕੇਗੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me