Home / Entertainment / Bollywood / ਖੁਦ ‘ਤੇ ਭਾਰੀ ਪਈ ਸ਼ਿਲਪਾ ਸ਼ੈੱਟੀ ਦੀ ਅਜਿਹੀ ਗਲਤੀ

ਖੁਦ ‘ਤੇ ਭਾਰੀ ਪਈ ਸ਼ਿਲਪਾ ਸ਼ੈੱਟੀ ਦੀ ਅਜਿਹੀ ਗਲਤੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਲੰਬੇ ਸਮੇਂ ਤੋਂ ਫਿਲਮਾਂ ਤੋਂ ਬ੍ਰੇਕ ਲਿਆ। ਉਸ ਨੇ ਛੋਟੇ ਪਰਦੇ ਦੇ ਰਿਐਲਿਟੀ ਸ਼ੋਅ ‘ਸੁਪਰ ਡਾਂਸਰ 2’ ਨਾਲ ਵਾਪਸੀ ਕਰਨ ਦਾ ਫੈਸਲਾ ਲਿਆ ਹੈ ਪਰ ਅਦਾਕਾਰਾ ਹਾਲ ਹੀ ‘ਚ ‘ਸੁਪਰ ਡਾਂਸਰ 2’ ਦੇ ਨਿਰਮਾਤਾਵਾਂ ਕਾਰਨ ਮੁਸੀਬਤ ‘ਚ ਫਸ ਸਕਦੀ ਹੈ ਤੇ ਉਸ ਨੂੰ ਜਲਦ ਹੀ ਕਿਸੇ ਕਾਨੂੰਨੀ ਕਾਰਵਾਈ ਨਾਲ ਨਜਿੱਠਣਾ ਪੈ ਸਕਦਾ ਹੈ।


ਅਸਲ ‘ਚ ਮਾਮਲਾ ਇਹ ਹੈ ਕਿ ਅਭਿਨੇਤਾ ਰਿਤੇਸ਼ ਦੇਸ਼ਮੁਖ ਨਾਲ ਫਰਾਹ ਖਾਨ ਦੇ ਰਿਐਲਿਟੀ ਸ਼ੋਅ ‘ਲਿਪ ਸਿੰਗ ਬੈਟਲ’ ‘ਚ ਨਜ਼ਰ ਆਈ ਸ਼ਿਲਪਾ ਨੇ ਇਹ ਨਹੀਂ ਸੋਚਿਆ ਕਿ ਫਰਾਹ ਦੇ ਸ਼ੋਅ ‘ਚ ਆਉਣਾ ਉਸ ਨੂੰ ਕਾਫੀ ਭਾਰੀ ਪੈ ਸਕਦਾ ਹੈ, ਜੋ ਉਸ ਦੇ ਆਪਣੇ ‘ਸੁਪਰ ਡਾਂਸਰ 2’ ਦਾ ਕੰਟਰੈਕਟ ਤੋੜ ਦੇਵੇਗਾ। ਸੂਤਰਾਂ ਮੁਤਾਬਕ ਸੋਨੀ ਐਂਟਰਟੇਨਮੈਂਟ ‘ਤੇ ਆਉਣ ਵਾਲੇ ‘ਸੁਪਰ ਡਾਂਸ 2’ ਦੇ ਕੰਟਰੈਕਟ ਮੁਤਾਬਕ ਸ਼ਿਲਪਾ ਕਿਸੇ ਵੀ ਹੋਰ ਸ਼ੋਅ ‘ਚ ਨਹੀਂ ਆ ਸਕਦੀ। ਸ਼ਿਲਪਾ ਨੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਦੇ ਗੀਤਾਂ ‘ਤੇ ਡਾਂਸ ਕੀਤਾ ਸੀ, ਉਦੋ ਉਸ ਨੂੰ ਕੰਟਰੈਕਟ ਦੇ ਬ੍ਰੀਚ ਹੋਣ ਦੀਆਂ ਇਨ੍ਹਾਂ ਪੋਲਸੀਆਂ ਦਾ ਨਹੀਂ ਪਤਾ ਸੀ ਪਰ ਰਿਪੋਰਟ ਦੱਸਦੀ ਹੈ ਕਿ ਹੁਣ ਅਦਾਕਾਰਾ ਨੇ ਆਪਣਾ ਕੰਟਰੈਕਟ ਤੋੜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਦਾਕਾਰਾ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਕਿ, ਹੁਣ ਉਸਨੂੰ ਕਿ ਕਰਨਾ ਚਾਹੁੰਦਾ ਤੇ ਕੀ ਨਹੀਂ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *