Breaking News
Home / Breaking News / ਲੋਕਾਂ ਨੂੰ ਵੱਡੀ ਰਾਹਤ, 31 ਮਾਰਚ ਤਕ ਨਹੀਂ ਹੋਵੇਗੀ ਆਧਾਰ ਦੀ ਲੋੜ

ਲੋਕਾਂ ਨੂੰ ਵੱਡੀ ਰਾਹਤ, 31 ਮਾਰਚ ਤਕ ਨਹੀਂ ਹੋਵੇਗੀ ਆਧਾਰ ਦੀ ਲੋੜ

ਕੇਂਦਰ ਸਰਕਾਰ ਨੇ ਸਾਰੀਆਂ ਸਰਕਾਰੀ ਸਕੀਮਾਂ ਅਤੇ ਸਬਸਿਡੀ ਲਈ ਆਧਾਰ ਜ਼ਰੂਰੀ ਕਰਨ ਦੀ ਤਰੀਕ ਨੂੰ ਵਧਾ ਕੇ 31 ਮਾਰਚ 2018 ਤਕ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ। ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਕੋਲ ਆਧਾਰ ਨਹੀਂ ਹੈ ਅਤੇ ਹੁਣ ਉਹ ਬਿਨਾਂ ਆਧਾਰ ਮਾਰਚ 2018 ਤਕ ਸਰਕਾਰੀ ਸਕੀਮਾਂ ਦਾ ਫਾਇਦਾ ਲੈ ਸਕਣਗੇ। ਦੱਸਣਯੋਗ ਹੈ ਕਿ ਸਰਕਾਰੀ ਸਕੀਮਾਂ ਦੇ ਫਾਇਦੇ ਲਈ ਆਧਾਰ ਪਹਿਲਾਂ 31 ਦਸੰਬਰ 2017 ਤਕ ਹੋਣਾ ਜ਼ਰੂਰੀ ਸੀ। ਕੇਂਦਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਸਮਾਂ ਹੱਦ ਸਿਰਫ ਉਨ੍ਹਾਂ ਲੋਕਾਂ ਲਈ ਲਾਗੂ ਹੋਵੇਗੀ, ਜਿਨ੍ਹਾਂ ਕੋਲ ਆਧਾਰ ਨਹੀਂ ਹੈ ਅਤੇ ਜੋ ਇਸ ਲਈ ਅਪਲਾਈ ਕਰਨਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਦੇ 19 ਮੰਤਰਾਲਿਆਂ ਦੀਆਂ 92 ਸਕੀਮਾਂ ‘ਚ ਆਧਾਰ ਦਾ ਇਸਤੇਮਾਲ ਹੋ ਰਿਹਾ ਹੈ। ਇਨ੍ਹਾਂ ਜਰੀਏ ਐੱਲ. ਪੀ. ਜੀ. ਸਬਸਿਡੀ, ਭੋਜਨ ਸਬਸਿਡੀ ਅਤੇ ਮਨਰੇਗਾ ਤਹਿਤ ਮਿਲਣ ਵਾਲੇ ਫਾਇਦੇ ਆਧਾਰ ਜ਼ਰੀਏ ਮਿਲ ਰਹੇ ਹਨ। ਬੈਂਕ ਖਾਤਾ ਖੋਲ੍ਹਣ ਅਤੇ 50 ਹਜ਼ਾਰ ਤੋਂ ਵਧ ਲੈਣ-ਦੇਣ ‘ਤੇ ਵੀ ਆਧਾਰ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਇਲਾਵਾ ਰਿਟਰਨ ਭਰਨ ਅਤੇ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਉੱਥੇ ਹੀ, ਜਨਤਕ ਵੰਡ ਸਕੀਮ ਯਾਨੀ ਰਾਸ਼ਨ ਕਾਰਡ ਜ਼ਰੀਏ ਸਬਸਿਡੀ ਵਾਲਾ ਸਾਮਾਨ ਲੈਣਾ ਹੈ ਤਾਂ ਉਸ ਲਈ ਵੀ ਆਧਾਰ ਜ਼ਰੂਰੀ ਕੀਤਾ ਗਿਆ ਹੈ। ਸਰਕਾਰ ਦਾ ਮਕਸਦ ਇਨ੍ਹਾਂ ਸਕੀਮਾਂ ‘ਚ ਆਧਾਰ ਜ਼ਰੀਏ ਅਸਲ ਹਕਦਾਰਾਂ ਤਕ ਲਾਭ ਪਹੁੰਚਾਉਣਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *