Home / Breaking News / ਸਰਜ਼ੀਕਲ ਸਟ੍ਰਾਇਕ ਦੌਰਾਨ ਐਲ.ਓ.ਸੀ ਪਾਰ ਕਰਨ ਵਾਲਾ ਜਵਾਨ ਜਾਵੇਗਾ ਜੇਲ

ਸਰਜ਼ੀਕਲ ਸਟ੍ਰਾਇਕ ਦੌਰਾਨ ਐਲ.ਓ.ਸੀ ਪਾਰ ਕਰਨ ਵਾਲਾ ਜਵਾਨ ਜਾਵੇਗਾ ਜੇਲ

ਪਿਛਲੇ ਸਾਲ ਸਰਜ਼ੀਕਲ ਸਟ੍ਰਾਇਕ ਦੌਰਾਨ ਗਲਤੀ ਨਾਲ ਸੀਮਾ ਪਾਰ ਕਰਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਸੈਨਿਕ ਨੂੰ ਸੈਨਾ ਦੀ ਇਕ ਅਦਾਲਤ ਨੇ ਠੋਸ਼ੀ ਠਹਿਰਾਇਆ ਹੈ। ਸੈਨਿਕ ਲਈ ਤਿੰਨ ਮਹੀਨੇ ਜੇਲ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ ਹੈ। ਪਾਕਿਸਤਾਨ ਨੇ ਜਨਵਰੀ ‘ਚ ਸੈਨਿਕ ਭਾਰਤ ਨੂੰ ਸੌਂਪ ਦਿੱਤਾ ਸੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੈਨਾ ਦੀ ਅਦਾਲਤ ਨੇ ਚੰਦੂ ਬਾਬੂਲਾਲ ਚੌਹਾਨ ਨੂੰ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ ਪਰ ਸਜ਼ਾ ਦੀ ਤਾਰੀਕ ਨੂੰ ਉਚਿਤ ਅਧਿਕਾਰੀਆਂ ਦੀ ਮਨਜ਼ੂਰੀ ਮਿਲਣਾ ਹੁਣ ਬਾਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਸਿਪਾਹੀ ਬਾਬੂਲਾਲ ਚੌਹਾਨ ਦੇ ਮਾਮਲੇ ਦੀ ਸੁਣਵਾਈ ਜਨਰਲ ਕੋਰਟ ਮਾਰਸ਼ਲ ਵੱਲੋਂ ਕੀਤੀ ਗਈ। ਚੌਹਾਨ ਸਜ਼ਾ ਖਿਲਾਫ ਅਪੀਲ ਕਰ ਸਕਦੇ ਹਨ। ਉਨ੍ਹਾਂ ਦੀ ਤਾਇਨਾਤੀ 37 ਰਾਸ਼ਟਰੀ ਰਾਇਫਲਸ ‘ਚ ਸੀ। ਪਿਛਲੇ ਸਾਲ ਸਿਤੰਬਰ ‘ਚ ਭਾਰਤ ਨੇ ਨਿਯੰਤਰਣ ਰੇਖਾ ਪਾਰ ਸਥਿਤ ਅੱਤਵਾਦੀ ਠਿਕਾਣਿਆਂ ‘ਤੇ ਸਰਜ਼ੀਕਲ ਸਟ੍ਰਾਇਕ ਕੀਤੀ ਸੀ, ਜਿਸ ਦੇ ਕੁਝ ਘੰਟਿਆਂ ਬਾਅਦ ਸਿਪਾਹੀ ਕਸ਼ਮੀਰ ‘ਚ ਸੀਮਾ ਪਾਰ ਕਰ ਗਿਆ ਸੀ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *