Home / Breaking News / ਜਗਰਾਓਂ ‘ਚ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਚਾਕੂਆਂ ਨਾਲ ਹਮਲਾ

ਜਗਰਾਓਂ ‘ਚ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਚਾਕੂਆਂ ਨਾਲ ਹਮਲਾ

ਜਗਰਾਓਂ ਦੇ ਪ੍ਰੀਤ ਵਿਹਾਰ ਇਲਾਕੇ ਵਿਚ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਵਿਹਾਰ ਇਲਾਕੇ ਵਿਚ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਖਦੇਵ ਗਰਗ ਦੇ ਘਰ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਅਦਾਲਤ ‘ਚੋਂ ਆਉਣ ਦੀ ਗੱਲ ਆਖ ਕੇ ਦਰਵਾਜ਼ਾ ਖੁੱਲ੍ਹਵਾਇਆ ਜਿਵੇਂ ਹੀ ਕਾਜਲ ਗਰਗ ਨੇ ਦਰਵਾਜ਼ਿਆ ਖੋਲ੍ਹਿਆ ਤਾਂ ਹਮਲਾਵਰਾਂ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਘਰ ਵਿਚ ਲੁੱਟ-ਖੋਹ ਕਰਕੇ ਫਰਾਰ ਹੋ ਗਏ।
ਚਾਕੂ ਲੱਗਣ ਕਾਰਨ ਜ਼ਖਮੀ ਹੋਈ ਕਾਜਲ ਗਰਗ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *