Home / Breaking News / ਜੱਜ ਦੀ ਪਤਨੀ ਦੇ ਨਾਸ਼ਤੇ ‘ਚੋਂ ਨਿਕਲਿਆ ਕੀੜਾ, ਭਰਨਾ ਹੋਵੇਗਾ ਇੰਨਾ ਜ਼ੁਰਮਾਨਾ

ਜੱਜ ਦੀ ਪਤਨੀ ਦੇ ਨਾਸ਼ਤੇ ‘ਚੋਂ ਨਿਕਲਿਆ ਕੀੜਾ, ਭਰਨਾ ਹੋਵੇਗਾ ਇੰਨਾ ਜ਼ੁਰਮਾਨਾ

ਟਰੇਨ ਹੋਵੇ ਜਾਂ ਜਹਾਜ਼ ਹਰ ਪਾਸੇ ਖਾਣੇ ‘ਚ ਕੀੜਿਆਂ ਦਾ ਨਿਕਲਣਾ ਆਮ ਗੱਲ ਹੋ ਗਈ ਹੈ ਪਰ ਇਲਾਹਾਬਾਦ ਹਾਈਕੋਰਟ ਨੇ ਅੱਜ ਅਜਿਹਾ ਹੀ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਏਅਰ ਇੰਡੀਆ ਨੂੰ ਚੰਗਾ ਜ਼ੁਰਮਾਨਾ ਲਗਾਇਆ ਹੈ। ਇੰਨਾ ਹੀ ਨਹੀਂ ਕੋਰਟ ਨੇ ਕੰਪਨੀ ਨੂੰ ਨਿਰਧਾਰਿਤ ਸਮੇਂ  ‘ਚ ਜ਼ੁਰਮਾਨਾ ਜਮ੍ਹਾ ਕਰਨ ਦੇ ਆਦੇਸ਼ ਦਿੱਤੇ ਹਨ।
ਮਾਮਲਾ 8 ਜੂਨ 2008 ਦਾ ਹੈ, ਜਿੱਥੇ ਇਲਾਹਾਬਾਦ ਹਾਈਕੋਰਟ ਦੇ ਜੱਜ ਐਮ.ਕੇ ਮਿੱਤਲ ਦੀ ਪਤਨੀ ਡਾ.ਨੀਲਮ ਮਿੱਤਲ ਨੇ ਕੋਲਕਾਤਾ ਤੋਂ ਪਾਰਟ ਬਲੇਅਰ ਦਾ ਸਫਰ ਤੈਅ ਕੀਤਾ। ਇਸ ਦੇ ਲਈ ਉਨ੍ਹਾਂ ਨੇ 12,290 ਦਾ ਟਿਕਟ ਖਰੀਦਿਆ। 6.30 ਵਜੇ ਫਲਾਇਟ ਰਵਾਨਾ ਹੋਈ ਤਾਂ ਨਿਯਮ ਮੁਤਾਬਕ ਰਸਤੇ ‘ਚ ਯਾਤਰੀਆਂ ਨੂੰ ਨਾਸ਼ਤਾ ਦਿੱਤਾ ਗਿਆ। ਨੀਲਮ ਨੇ ਨਾਸ਼ਤਾ ਖਾਣਾ ਸ਼ੁਰੂ ਕੀਤਾ ਉਦੋਂ ਨਾਸ਼ਤੇ ‘ਚ ਕੀੜਾ ਦੇਖ ਕੇ ਉਹ ਚੀਕ ਪਈ। ਡਾ.ਨੀਲਮ ਨੇ ਕੀੜੇ ਵਾਲਾ ਨਾਸ਼ਤਾ ਦੇਣ ‘ਤੇ ਇਤਰਾਜ਼ ਜਤਾਇਆ।
ਇਸ ਦੇ ਬਾਅਦ ਏਅਰ ਇੰਡੀਆ ਵੱਲੋਂ ਦੁਬਾਰਾ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ। ਇਸ ਤੋਂ ਪਰੇਸ਼ਾਨ ਡਾ.ਨੀਲਮ ਨੇ ਇਲਾਹਾਬਾਦ ਪਹੁੰਚਣ ‘ਤੇ ਉਪਭੋਗਤਾ ਫੋਰਮ ਦੀ ਸ਼ਰਨ ਲਈ, ਜਿੱਥੇ ਅੱਜ ਜ਼ਿਲਾ ਉਪਭੋਗਤਾ ਫੋਰਮ ਦੇ ਪ੍ਰਧਾਨ ਸੁਖਲਾਲ ਅਤੇ ਮੈਂਬਰ ਸਮੁਨ ਪਾਂਡੇਯ ਨੇ ਏਅਰ ਇੰਡੀਆ ‘ਤੇ ਇਕ ਲੱਖ ਰੁਪਇਆ ਜ਼ੁਰਮਾਨਾ ਲਗਾਇਆ ਹੈ। ਏਅਰ ਇੰਡੀਆ ਨੂੰ ਦੋ ਮਹੀਨੇ ਦੇ ਅੰਦਰ ਡਾ.ਨੀਲਮ ਮਿੱਤਲ ਨੂੰ 1 ਲੱਖ ਰੁਪਏ ਮਾਨਸਿਕ ਦੁੱਖ ਅਤੇ ਮੁਕੱਦਮਾ ਲੜਨ ਦਾ ਖਰਚਾ ਪੰਜ ਹਜ਼ਾਰ ਰੁਪਏ ਦੇ ਤੌਰ ‘ਤੇ ਦੇਣਾ ਹੋਵੇਗਾ। ਅਜਿਹਾ ਨਾ ਕਰਨ ‘ਤੇ ਏੇਅਰ ਇੰਡੀਆ ਨੂੰ 8 ਫੀਸਦੀ ਵਿਆਜ ਦਾ ਵੀ ਸਾਹਮਣਾ ਕਰਨਾ ਪਵੇਗਾ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *