Home / Breaking News / ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ

ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ

ਪੰਜਾਬ ਤੇ ਹਰਿਆਣਾ ਹਾਈ ਕਰੋਟ ਸਮੇਤ ਸਰਕਾਰੀ ਹੁਕਮਾਂ ਦੀ ਲੋਕ ਕਿੰਨੀ ਕੁ ਪ੍ਰਵਾਹ ਕਰਦੇ ਹਨ ਇਸ ਦੀ ਮਿਸਾਲ ਇਥੋਂ ਦੀਆਂ ਸੜਕਾਂ ‘ਤੇ ਚਲਦੀਆਂ ਤੂੜੀ ਅਤੇ ਨਰਮੇ ਦੀਆਂ ਛਿਟੀਆਂ ਵਾਲੀਆਂ ਟਰਾਲੀਆਂ ਤੋਂ ਮਿਲਦੀ ਹੈ ਕਿ ਕਿਵੇਂ ਲੋਕ ਬੇਖੋਫ ਹੋ ਕੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਜ਼ਿਕਰਯੋਗ ਹੈ ਕਿ ਸਥਾਨਕ ਸਰਕੂਲਰ ਰੋਡ, ਫਿਰੋਜ਼ਪੁਰ ਰੋਡ, ਕੋਟਕਪੂਰਾ ਰੋਡ ਤੋਂ ਨਿਕਲਦੀਆਂ ਪਿੰਡ ਕੰਮੇਆਨਾ, ਕਿਲਾ ਨੌ, ਮਚਾਕੀ, ਪਿਪਲੀ, ਪੱਕਾ ਦੀਆਂ ਲਿੰਕ ਸੜਕਾਂ ਤੋਂ ਇਲਾਵਾ ਜੀ. ਟੀ. ਰੋਡ ‘ਤੇ ਓਵਰਲੋਡ ਟਾਰਲੀਆਂ ਰਾਹੀਂ ਸ਼ਰੇਆਮ ਨਿਯਮਾਂ ਦੀ ਉੁਲੰਘਣਾ ਹੋ ਰਹੀ ਹੈ। ਇਸ ਵੱਲ ਕਿਸੇ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਆਸ-ਪਾਸ ਦੇ ਪਿੰਡਾਂ ‘ਚੋਂ ਆਉਣ ਵਾਲੀਆਂ ਓਵਰਲੋਡ ਟਰਾਲੀਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਰਫ ਡਰਾਈਵਰ ਦੇ ਸਹਾਰੇ ਚੱਲਣ ਵਾਲੀਆਂ ਟਰਾਲੀਆਂ 20 ਤੋਂ 25 ਫੁੱਟ ਉੱਪਰ ਤੱਕ ਭਰੀਆਂ ਹੋਣ ਕਾਰਨ ਸੜਕਾਂ ਉੱਪਰ ਪਲਟ ਜਾਣ ‘ਤੇ ਇਨ੍ਹਾਂ ‘ਚ ਭਰੀ ਤੂੜੀ ਜਾਂ ਛਿਟੀਆਂ ਖਿਲਰਨ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਆਪਣੇ ਕੰਮਕਾਜ ‘ਤੇ ਜਾਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਓਵਰਲੋਡ ਵ੍ਹੀਕਲਾਂ ‘ਤੇ ਰਿਫਲੈਕਟਰ ਜਾਂ ਲਾਈਟਾਂ ਨਾ ਲੱਗੀਆਂ ਹੋਣ ‘ਤੇ ਰਾਤ ਵੇਲੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *