Breaking News
Home / Breaking News / ਨਵੰਬਰ ‘ਚ ਮਹਿੰਗੇ ਹੋਣਗੇ ਫ੍ਰਿਜ, ਏਸੀ ਤੇ ਵਾਸ਼ਿੰਗ ਮਸ਼ੀਨ

ਨਵੰਬਰ ‘ਚ ਮਹਿੰਗੇ ਹੋਣਗੇ ਫ੍ਰਿਜ, ਏਸੀ ਤੇ ਵਾਸ਼ਿੰਗ ਮਸ਼ੀਨ

ਅਗਲੇ ਮਹੀਨੇ ਫ੍ਰਿਜ, ਵਾਸ਼ਿੰਗ ਮਸ਼ੀਨ ਅਤੇ ਏਸੀ ਖਰੀਦਣਾ ਮਹਿੰਗਾ ਹੋ ਜਾਵੇਗਾ। ਇਨ੍ਹਾਂ ਸਾਮਾਨਾਂ ਨੂੰ ਬਣਾਉਣ ਅਤੇ ਵੇਚਣ ਵਾਲੀਆਂ ਦੇਸ਼ ਦੀਆਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਨੇ ਇਸ ਲਈ ਨਵੇਂ ਰੇਟ ਤੈਅ ਕਰ ਦਿੱਤੇ ਹਨ। ਕੰਪਨੀਆਂ ਦੀ ਮੰਨੀਏ ਤਾਂ ਜੀ. ਐੱਸ. ਟੀ. ਨਹੀਂ ਸਗੋਂ ਇਨਪੁਟ ਕਾਸਟ ਵਧਣ ਨਾਲ ਇਨ੍ਹਾਂ ਸਾਮਾਨਾਂ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਫ੍ਰਿਜ, ਏਸੀ ਅਤੇ ਵਾਸ਼ਿੰਗ ਮਸ਼ੀਨ ਨਵੰਬਰ ‘ਚ 3 ਤੋਂ 5 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ ਅਤੇ ਗਾਹਕਾਂ ‘ਤੇ ਇਸ ਦਾ ਜ਼ਿਆਦਾ ਅਸਰ ਦਸੰਬਰ ‘ਚ ਦੇਖਣ ਨੂੰ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਅਜੇ ਕਈ ਪ੍ਰਚੂਨ ਸਟੋਰਾਂ ਕੋਲ ਦੀਵਾਲੀ ਦੇ ਸਮੇਂ ਮੰਗਾਇਆ ਗਿਆ ਪੁਰਾਣਾ ਸਾਮਾਨ ਪਿਆ ਹੋਇਆ ਹੈ, ਜੋ ਕਿ ਵਿਕਣਾ ਬਾਕੀ ਹੈ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁਝ ਬੋਝ ਖੁਦ ਚੁੱਕਾਂਗੇ ਅਤੇ ਬਾਕੀ ਗਾਹਕਾਂ ‘ਤੇ ਪਾਵਾਂਗੇ। ਇਹ ਇਕੋ-ਦਮ ਨਹੀਂ ਹੋਵੇਗਾ ਕਿਉਂਕਿ ਬਾਜ਼ਾਰ ‘ਚ ਖਾਸ ਤੇਜ਼ੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਫ੍ਰਿਜ, ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਅਤੇ ਸਭ ਤੋਂ ਅਖੀਰ ‘ਚ ਏਸੀ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਇਸ ਦੇ ਇਲਾਵਾ 4-5 ਸਟਾਰ ਰੇਟਿੰਗ ਵਾਲੇ ਏਸੀ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਵਧਣ ਦੀ ਉਮੀਦ ਹੈ ਕਿਉਂਕਿ ਸਰਕਾਰ ਨੇ ਜਨਵਰੀ ਤੋਂ ਨਵੀਂ ਰੇਟਿੰਗ ਜ਼ਰੂਰੀ ਕਰ ਦਿੱਤੀ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *