Home / Featured / ਨਿਊਜ਼ੀਲੈਂਡ ‘ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਮਿਲਿਆ ‘ਜਸਟਿਸ ਆਫ ਦਾ ਪੀਸ’ ਬਣਨ ਦਾ ਮਾਣ

ਨਿਊਜ਼ੀਲੈਂਡ ‘ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਮਿਲਿਆ ‘ਜਸਟਿਸ ਆਫ ਦਾ ਪੀਸ’ ਬਣਨ ਦਾ ਮਾਣ

ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ‘ਜਸਟਿਸ ਆਫ ਦਾ ਪੀਸ’ (ਜੇ.ਪੀ.) ਦੀ ਸ਼੍ਰੇਣੀ ਵਿਚ ਇਕ ਹੋਰ ਪੰਜਾਬੀ ਹਸਤਾਖਰ ਸ. ਹਰਜਿੰਦਰ ਸਿੰਘ (ਬਸਿਆਲਾ) ਜੁੜ ਗਿਆ ਹੈ। ਸੋਮਵਾਰ ਨੂੰ ਪੁੱਕੀਕੋਹੀ ਜ਼ਿਲ੍ਹਾ ਅਦਾਲਤ ਵਿਚ ਮਾਣਯੋਗ ਜੱਜ ਜੀ.ਟੀ. ਵਿੰਟਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ। ਵਰਨਣਯੋਗ ਹੈ ਕਿ ਮਾਣਯੋਗ ਜੱਜ ਭਾਰਤ ਦੇ ਉੱਤਰ ਪ੍ਰਦੇਸ਼ ਵਿਚ ਆਪਣਾ ਕੁਝ ਜੀਵਨ ਕਾਲ ਬਤੀਤ ਕਰ ਚੁੱਕੇ ਹਨ। ਇਕ ਜੇ.ਪੀ. ਦੋ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਪਹਿਲੀ ਹੈ ਮਨਿਸਟਰੀਅਲ ਅਤੇ ਦੂਜੀ ਜੁਡੀਸ਼ਲ। ਜੁਡੀਸ਼ਲ ਡਿਊਟੀ ਵਾਸਤੇ ਵੱਖਰੀ ਸਿਖਲਾਈ  ਹੁੰੰਦੀ ਹੈ, ਉਂਝ ਮੁੱਖ ਰੂਪ ਵਿਚ ਜੇ.ਪੀ. ਮਨਿਸਟਰੀਅਲ ਡਿਊਟੀ ਹੀ ਨਿਭਾਉਂਦਾ ਹੈ ਬਸ਼ਰਤੇ ਉਸ ਕੋਲ ਜੁਡੀਸ਼ਲ ਦੀ ਵੀ ਟ੍ਰੇਨਿੰਗ ਹੋਵੇ। ਮਨਿਸਟਰੀ ਆਫ ਜਸਟਿਸ ਵੱਲੋਂ ਨਿਰਧਾਰਤ ਮਨਿਸਟਰੀਅਲ ਡਿਊਟੀਜ਼ ਵਿਚ ਸ਼ਾਮਲ ਹੁੰਦਾ ਹੈ। ਹਲਫ ਅਤੇ ਘੋਸ਼ਣਾ ਪੱਤਰ ਲੈਣਾ, ਅਸਲ ਅਰਜੀਦਾਤਾ ਦੇ ਦਸਤਖਤਾਂ ਵਾਸਤੇ ਗਵਾਹੀ ਭਰਨੀ, ਸਰਟੀਫਿਕੇਟ ਅਤੇ ਹੋਰ ਫੋਟੋਸਟੇਟ ਕਾਗਜ਼ ਪੱਤਰ ਤਸਦੀਕ ਕਰਨੇ ਆਦਿ। ਇਹ ਨਿਸ਼ਕਾਮ ਕਮਿਊਨਿਟੀ ਸੇਵਾ ਹੁੰਦੀ ਹੈ ਅਤੇ ਇਸ ਕਾਰਜ ਵਾਸਤੇ ਕੋਈ ਫੀਸ ਨਹੀਂ ਹੁੰਦੀ। ਗਵਰਨਰ ਜਨਰਲ ਦਫਤਰ ਵੱਲੋਂ ਕੀਤੀ ਜਾਂਦੀ ਜੇ.ਪੀ. ਦੀ ਨਿਯੁਕਤੀ ਜੀਵਨ ਭਰ ਲਈ ਹੁੰਦੀ ਹੈ। ਸੋਮਵਾਰ ਨੂੰ ਚਾਰ ਨਵੇਂ ਬਣੇ ਜੇ.ਪੀਜ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਨਿਊਜ਼ੀਲੈਂਡ ਵਿਚ ਸਰਗਰਮ ਪੰਜਾਬੀ ਮੀਡੀਆ ਕਰਮੀਆਂ ਅਤੇ ਸਥਾਨਕ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ।

 

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me