Breaking News
Home / Featured / ਪਾਕਿਸਤਾਨ ‘ਚ ਲਾਗੂ ਇਹ ਅਜੀਬ ਕਾਨੂੰਨ ਤੁਹਾਨੂੰ ਹੱਸਣ ਲਈ ਕਰ ਦੇਣਗੇ ਮਜ਼ਬੂਰ

ਪਾਕਿਸਤਾਨ ‘ਚ ਲਾਗੂ ਇਹ ਅਜੀਬ ਕਾਨੂੰਨ ਤੁਹਾਨੂੰ ਹੱਸਣ ਲਈ ਕਰ ਦੇਣਗੇ ਮਜ਼ਬੂਰ

ਪਾਕਿਸਤਾਨ ਆਪਣੀਆਂ ਨੀਤੀਆਂ ਕਾਰਨ ਅੰਤਰ ਰਾਸ਼ਟਰੀ ਖੇਤਰ ਵਿਚ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ ਲਾਗੂ ਕੁਝ ਅਜੀਬ ਕਾਨੂੰਨਾਂ ਨੇ ਦੁਨੀਆ ਨੂੰ ਹੱਸਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਕਾਨੂੰਨਾਂ ਬਾਰੇ ਜਾਣ ਕੇ ਦੁਨੀਆ ਦੇ ਲੋਕਾਂ ਦੀ ਪਾਕਿਸਤਾਨੀ ਨਾਗਰਿਕਾਂ ਪ੍ਰਤੀ ਹਮਦਰਦੀ ਜਾਗਦੀ ਹੈ। ਤੁਸੀਂ ਅਜਿਹੀ ਜਗ੍ਹਾ ਦੀ ਕਲਪਨਾ ਕਰੋ ਜਿੱਥੇ ਤੁਹਾਨੂੰ ਆਪਣਾ ਮਨ ਪਸੰਦ ਖਾਣਾ ਖਾਣ ਦੀ, ਲੜਕੀ ਨੂੰ ਡੇਟ ‘ਤੇ ਲਿਜਾਣ ਦੀ ਇਜਾਜ਼ਤ ਨਾ ਹੋਵੇ ਅਤੇ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਤੁਹਾਨੂੰ ਉਸ ਲਈ ਟੈਕਸ ਦਾ ਭੁਗਤਾਨ ਕਰਨਾ ਪਵੇ ਤਾਂ ਤੁਹਾਡੀ ਹਾਲਤ ਕੀ ਹੋਵੇਗੀ। ਅੱਜ ਅਸੀਂ ਤੁਹਾਨੂੰ ਪਾਕਿਸਤਾਨ ਵਿਚ ਲਾਗੂ ਅਜਿਹੇ ਹੀ ਕੁਝ ਅਟਪਟੇ ਕਾਨੂੰਨਾਂ ਬਾਰੇ ਦੱਸ ਰਹੇ ਹਾਂ।
1. ਸਿੱਖਿਆ ‘ਤੇ ਟੈਕਸ 

ਪਾਕਿਸਤਾਨ ਵਿਚ 2 ਲੱਖ ਰੁਪਏ ਤੋਂ ਜ਼ਿਆਦਾ ਦੀ ਸਿੱਖਿਆ ਪ੍ਰਾਪਤ ਕਰਨ ‘ਤੇ 5 ਫੀਸਦੀ ਟੈਕਸ ਦੇਣਾ ਪੈਂਦਾ ਹੈ। ਪਿਛੜੇ ਹੋਏ ਦੇਸ਼ ਵਿਚ ਸਿੱਖਿਆ ‘ਤੇ ਟੈਕਸ ਲੱਗਣਾ ਹੈਰਾਨੀ ਦੀ ਗੱਲ ਹੈ।

2. ਲਿਵ-ਇਨ ਰਿਲੇਸ਼ਨਸ਼ਿਪ ਨਹੀਂ ਬਲਕਿ ਲਿਵ-ਇਨ ਜੇਲ

ਪਾਕਿਸਤਾਨ ਵਿਚ ਲਿਵ-ਇਨ ਰਿਲੇਸ਼ਨਸ਼ਿਪ ਜਿਹੀ ਕੋਈ ਧਾਰਨਾ ਨਹੀਂ ਹੈ। ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ ਦੀ ਸਜ਼ਾ ਭੁਗਤਣੀ ਪੈਂਦੀ ਹੈ। ਵਿਆਹ ਤੋਂ ਪਹਿਲਾਂ ਅਜਿਹਾ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
3. ਅਨਪੜ੍ਹ ਪ੍ਰਧਾਨ ਮੰਤਰੀ ਸਵੀਕਾਰ ਪਰ ਅਨਪੜ੍ਹ ਚਪੜਾਸੀ ਨਹੀਂ

ਇੱਥੇ ਇਕ ਅਨਪੜ੍ਹ ਵਿਅਕਤੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਪਰ ਚਪੜਾਸੀ ਦੇ ਰੂਪ ਵਿਚ ਇਹ ਗੱਲ ਸਵੀਕਾਰਯੋਗ ਨਹੀਂ ਹੈ। ਜੇ ਕੋਈ ਚਪੜਾਸੀ ਕਿਸੇ ਅਹੁਦੇ ਲਈ ਅਪਲਾਈ ਕਰਦਾ ਹੈ ਤਾਂ ਉਸ ਲਈ ਗ੍ਰੈਜੁਏਟ ਹੋਣਾ ਜ਼ਰੂਰੀ ਹੈ।
4. ਪ੍ਰਧਾਨ ਮੰਤਰੀ ‘ਤੇ ਜੋਕਸ ਬਣਾਉਣਾ ਗੈਰ-ਕਾਨੂੰਨੀ
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ‘ਤੇ ਜੋਕਸ ਬਣਾਉਣਾ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਸ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਸਿੱਧੇ ਜੇਲ ਹੋ ਸਕਦੀ ਹੈ।
5. ਰਮਜ਼ਾਨ ਦੌਰਾਨ ਬਾਹਰ ਖਾਣਾ ਖਾਣ ‘ਤੇ ਪਾਬੰਦੀ

ਪਾਕਿਸਤਾਨ ਵਿਚ ਰਮਜ਼ਾਨ ਦੇ ਮਹੀਨੇ ਵਿਚ ਰੈਸਟੋਰੈਂਟ ਵਿਚ ਖਾਣਾ ਖਾਣ ‘ਤੇ ਪਾਬੰਦੀ ਹੈ। ਭਾਵੇਂ ਕੋਈ ਗੈਰ-ਮੁਸਲਿਮ ਵਿਅਕਤੀ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
6. ਟ੍ਰਾਂਸਜੈਂਡਰ ਪਾਕਿਸਤਾਨੀ ਫੌਜ ਦਾ ਹਿੱਸਾ ਨਹੀਂ

ਪਾਕਿਸਤਾਨੀ ਕਾਨੂੰਨ ਮੁਤਾਬਕ ਟ੍ਰਾਂਸਜੈਂਡਰ ਵਿਅਕਤੀ ਖੁਦ ਦੀ ਵੱਖਰੀ ਫੌਜ ਬਣਾ ਸਕਦੇ ਹਨ ਪਰ ਉਹ ਪਾਕਿਸਤਾਨੀ ਫੌਜ ਦਾ ਹਿੱਸਾ ਨਹੀਂ ਬਣ ਸਕਦੇ।
7.  ਬਿਨਾ ਆਗਿਆ ਦੇ ਫੋਨ ਛੂਹਣ ਦੀ ਮਨਾਹੀ
ਕਿਸੇ ਦੀ ਇਜਾਜ਼ਤ ਦੇ ਬਿਨਾ ਉਸ ਦਾ ਫੋਨ ਛੂਹਣਾ ਪਾਕਿਸਤਾਨ ਵਿਚ ਬੁਰੀ ਆਦਤ ਮੰਨਿਆ ਜਾਂਦਾ ਹੈ। ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
8. ਗੈਰ ਜ਼ਰੂਰੀ ਈ-ਮੇਲ ਕਰਨਾ ਮਤਲਬ ਜੇਲ ਦੀ ਸਜ਼ਾ
ਜੇ ਕਿਸੇ ਵਿਅਕਤੀ ਨੂੰ ਬੇਕਾਰ ਦੀਆਂ ਗੱਲਾਂ ਈ-ਮੇਲ ‘ਤੇ ਭੇਜਣ ਜਾਂ ਚੈਟਿੰਗ ਕਰਨ ਦੀ ਆਦਤ ਹੈ ਤਾਂ ਉਸ ਨੂੰ ਕਦੇ ਪਾਕਿਸਤਾਨ ਵਿਚ ਨਹੀਂ ਜਾਣਾ ਚਾਹੀਦਾ। ਇੱਥੇ ਅਜਿਹਾ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਅਜਿਹਾ ਕਰਨ ਵਾਲੇ ਵਿਅਕਤੀ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਅਤੇ ਜੇਲ ਵੀ ਹੋ ਸਕਦੀ ਹੈ।

] 9. ਅੰਗਰੇਜੀ ਵਿਚ ‘ਅੱਲਾਹ’ ਸ਼ਬਦ ਦੀ ਵਿਆਖਿਆ ਕਰਨਾ ਗੈਰ-ਕਾਨੂੰਨੀ

ਪਾਕਿਸਤਾਨ ਵਿਚ ਅੱਲਾਹ, ਮਸਜਿਦ ਅਤੇ ਨਬੀ ਜਿਹੇ ਸ਼ਬਦਾਂ ਦੀ ਅੰਗਰੇਜੀ ਵਿਚ ਵਿਆਖਿਆ ਕਰਨ ‘ਤੇ ਪਾਬੰਦੀ ਹੈ। ਅਜਿਹਾ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਜੁਰਮਾਨਾ ਜਾਂ ਜੇਲ ਹੋ ਸਕਦੀ ਹੈ।
10. ਇਜ਼ਰਾਈਲ ਲਈ ਵੀਜ਼ਾ ਨਹੀਂ
ਪਾਕਿਸਤਾਨ ਤੋਂ ਇਜ਼ਰਾਈਲ ਦੀ ਯਾਤਰਾ ਕਰਨ ਦਾ ਵੀਜ਼ਾ ਨਹੀਂ ਮਿਲਦਾ। ਪਾਕਿ ਨਿਯਮਾਂ ਮੁਤਾਬਕ ਉਨ੍ਹਾਂ ਦੇ ਨਕਸ਼ੇ ਵਿਚ ਇਸ ਨਾਂ ਦਾ ਕੋਈ ਦੇਸ਼ ਨਹੀਂ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me