Home / Breaking News / ਵਿਦੇਸ਼ ‘ਚ ਪੱਕਾ ਨਾ ਹੋਣ ਦੇ ਗੁੱਸੇ ‘ਚ ਪਿਤਾ ਨੇ ਕਰ ਦਿੱਤਾ 2 ਸਾਲਾ ਧੀ ਦਾ ਕਤਲ

ਵਿਦੇਸ਼ ‘ਚ ਪੱਕਾ ਨਾ ਹੋਣ ਦੇ ਗੁੱਸੇ ‘ਚ ਪਿਤਾ ਨੇ ਕਰ ਦਿੱਤਾ 2 ਸਾਲਾ ਧੀ ਦਾ ਕਤਲ

ਜਰਮਨੀ ‘ਚ ਰਹਿ ਰਹੇ 33 ਸਾਲਾ ਪਾਕਿਸਤਾਨੀ ਵਿਅਕਤੀ ਸੋਹੇਲ ਨੇ ਆਪਣੀ ਧੀ ਦਾ ਗਲਾ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਇਸ਼ਾ ਨਾਂ ਦੀ ਇਸ ਬੱਚੀ ਦੀ ਉਮਰ ਦੋ ਸਾਲ ਹੀ ਸੀ। ਪੁਲਸ ਇਸ ਦੋਸ਼ੀ ਨੂੰ ਲੱਭ ਰਹੀ ਹੈ। ਸੂਤਰਾਂ ਮੁਤਾਬਕ ਸੋਹੇਲ 2011 ‘ਚ ਪਾਕਿਸਤਾਨ ਤੋਂ ਜਰਮਨੀ ਪੁੱਜਾ ਸੀ। ਉਸ ਨੇ ਜਰਮਨੀ ਵਿਚ ਪੱਕਾ ਹੋਣ ਲਈ ਲੂਬਨਾ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ। ਉਸ ਨੇ ਬੱਚੇ ਨੂੰ ਜਨਮ ਵੀ ਇਸੇ ਲਈ ਦਿੱਤਾ ਤਾਂ ਕਿ ਉਹ ਜਰਮਨੀ ‘ਚ ਕਾਨੂੰਨੀ ਤੌਰ ‘ਤੇ ਰਹਿਣ ਦਾ ਅਧਿਕਾਰ ਪ੍ਰਾਪਤ ਕਰ ਸਕੇ।

ਵਿਆਹ ਤੋਂ ਬਾਅਦ ਸੋਹੇਲ ਆਪਣੀ ਪਤਨੀ ਨੂੰ ਕੁੱਟਦਾ ਰਿਹਾ। ਇਸ ਸੰਬੰਧੀ ਕਈ ਸ਼ਿਕਾਇਤਾਂ ਪੁਲਸ ਨੂੰ ਦਰਜ ਕਰਵਾਈਆਂ ਗਈਆਂ ਸਨ। ਲੂਬਨਾ ਨੇ ਦੱਸਿਆ ਕਿ ਪੁਲਸ ਕੋਲ ਸੋਹੇਲ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਕਾਰਨ ਉਸ ਨੂੰ ਇੱਥੋਂ ਦਾ ਵੀਜ਼ਾ ਨਾ ਮਿਲ ਸਕਿਆ। ਇਸੇ ਕਾਰਨ ਉਹ ਬਹੁਤ ਗੁੱਸੇ ‘ਚ ਸੀ। ਲੂਬਨਾ ਨੇ ਦੱਸਿਆ ਕਿ ਇਸ ਗੱਲ ਦੇ ਇਕ ਹਫਤੇ ਬਾਅਦ ਭਾਵ ਘਟਨਾ ਵਾਲੇ ਦਿਨ ਸੋਹੇਲ ਨੇ ਫੋਨ ਕਰਕੇ ਕਿਹਾ ਕਿ ਉਹ ਬੱਚੀ ਆਇਸ਼ਾ ਨਾਲ ਰੇਲ ਗੱਡੀ ‘ਚ ਬੈਠਾ ਹੈ ਅਤੇ ਇੱਥੋਂ ਜਾ ਰਿਹਾ ਹੈ। ਲੂਬਨਾ ਪੁਲਸ ਨੂੰ ਇਸ ਸੰਬੰਧੀ ਸੂਚਨਾ ਦੇਣ ਗਈ ਪਰ ਇਸ ਤੋਂ ਪਹਿਲਾ ਹੀ ਸੋਹੇਲ ਨੇ ਆਪਣੇ ਘਰ ‘ਚ ਬੱਚੀ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਪੁਲਸ ਨੂੰ ਬੱਚੀ ਦੀ ਲਾਸ਼ ਇਸ ਪਰਿਵਾਰ ਦੇ  ਘਰ ‘ਚੋਂ ਮਿਲੀ ਹੈ । ਸੋਹੇਲ ਕਤਲ ਤੋਂ ਬਾਅਦ ਗਾਇਬ ਹੈ ਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਤਾਜਾ ਜਾਣਕਾਰੀ ਮੁਤਾਬਕ ਪੁਲਸ ਨੇ ਦੱਸਿਆ ਹੈ ਕਿ ਸੋਹੇਲ ਨੂੰ ਸਪੇਨ ‘ਚ ਦੇਖਿਆ ਗਿਆ ਹੈ ਅਤੇ ਉਹ ਉਸ ਨੂੰ ਲੱਭਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *