Home / Breaking News / ‘ਸੈਲਫੀ’ ਦੇ ਦੀਵਾਨਿਆਂ ਲਈ ਅਹਿਮ ਖਬਰ, ਜਾਨ ਨੂੰ ਹੋ ਸਕਦੈ ਖਤਰਾ

‘ਸੈਲਫੀ’ ਦੇ ਦੀਵਾਨਿਆਂ ਲਈ ਅਹਿਮ ਖਬਰ, ਜਾਨ ਨੂੰ ਹੋ ਸਕਦੈ ਖਤਰਾ

ਜ਼ਿਆਦਾ ਸੈਲਫੀਆਂ ਲੈਣ ਦੀ ਆਦਤ ਤੁਹਾਨੂੰ ਬੀਮਾਰ ਬਣਾ ਸਕਦੀ ਹੈ। ਇਕ ਦਿਨ ਵਿਚ 5 ਵਾਰ ਤੋਂ ਵੱਧ ਸੈਲਫੀਆਂ ਲੈਣ ਵਾਲੇ ਨੂੰ ਮਾਨਸਿਕ ਰੋਗੀਆਂ ਦੇ ਵਰਗ ਵਿਚ ਮੰਨਿਆ ਜਾ ਸਕਦਾ ਹੈ। ਖਰਾਬ ਸੈਲਫੀ ਕਾਰਨ ਡਿਪਰੈਸ਼ਨ ਵਿਚ ਚਲੇ ਜਾਣ ਵਾਲਾ ਵਿਅਕਤੀ ਭਵਿੱਖ ਵਿਚ ਖੁਦ ਦੀ ਜਾਨ ਵੀ ਖਤਰੇ ਵਿਚ ਪਾ ਸਕਦਾ ਹੈ।
ਦੇਸ਼ ਭਰ ਦੇ ਡਾਕਟਰਾਂ ਵਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਮੰਨੀਏ ਤਾਂ ਇਕ ਦਿਨ ਵਿਚ ਆਪਣੀਆਂ 6 ਤੋਂ ਵੱਧ ਤਸਵੀਰਾਂ ਸੋਸ਼ਲ ਸਾਈਟ ‘ਤੇ ਪੋਸਟ ਕਰਨ ਵਾਲੇ ਨੂੰ ਕੌਂਸਲਿੰਗ ਦੀ ਲੋੜ ਹੈ। ‘ਪ੍ਰਾਈਵੇਟ ਸਾਈਕੇਟਰੀ ਸਪੈਸ਼ਲਿਟੀ ਸੈਕਸ਼ਨ ਆਫ ਦਿ ਇੰਡੀਆ ਸਾਈਕੇਟਰੀ ਸੋਸਾਇਟੀ’ ਅਤੇ ‘ਇੰਡੀਅਨ ਐਸੋਸੀਏਸ਼ਨ ਆਫ ਪ੍ਰਾਈਵੇਟ ਸਾਈਕੇਟਰੀ’ ਵਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ।


ਚੰਡੀਗੜ੍ਹ, ਪੰਜਾਬ, ਕੋਲਕਾਤਾ ਅਤੇ ਭੁਵਨੇਸ਼ਵਰ ਵਿਚ ਸੈਲਫੀ ਦੇ ਦੀਵਾਨਿਆਂ ‘ਤੇ ਸਟੱਡੀ ਕੀਤੀ ਗਈ ਹੈ, ਜਿਸ ਦੇ ਮੁਤਾਬਿਕ ਵਧੀਆ ਸੈਲਫੀ ਦੇ ਚੱਕਰ ਵਿਚ ਅੱਜ ਦਾ ਨੌਜਵਾਨ ਆਪਣੀ ਜਾਨ ਜੋਖਮ ਵਿਚ ਪਾ ਰਿਹਾ ਹੈ। ਉੱਚੇ ਪਹਾੜ, ਖਤਰਨਾਕ ਪੁਲ, ਖਸਤਾ ਹਾਲਤ ਇਮਾਰਤ, ਤੇਜ਼ ਰਫਤਾਰ ਡਰਾਈਵਿੰਗ, ਕਿਸੇ ਵੀ ਚੀਜ਼ ਦਾ ਸੈਲਫੀ ਦੇ ਦੀਵਾਨਿਆਂ ‘ਤੇ ਕੋਈ ਅਸਰ ਨਹੀਂ ਹੈ। ਸਟੱਡੀ ਮੁਤਾਬਿਕ ਅਜਿਹੇ ਲੋਕਾਂ ਦੇ ਮੱਦੇਨਜ਼ਰ ਨੋ ਸੈਲਫੀ ਜ਼ੋਨ ਡਿਕਲੇਅਰ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਖੁਦ ਦੀਆਂ ਵਧੀਆ ਤਸਵੀਰਾਂ ਉਤਾਰਨ ਦੇ ਚੱਕਰ ਵਿਚ ਲੋਕ ਜਾਨ ਨਾ ਗੁਆ ਲੈਣ।
ਪਹਿਲਾਂ ਸਿਰਫ ਸ਼ਰਾਬ ਤੇ ਸਿਗਰਟ ਦੇ ਨਸ਼ੇ ਨੂੰ ਸਾਈਕੇਟਰੀ ਵਿੰਗ ਵਲੋਂ ਜਾਨਲੇਵਾ ਕਿਹਾ ਜਾਂਦਾ ਸੀ ਪਰ ਸੈਲਫੀ ਕ੍ਰੇਜ਼ ਸਬੰਧੀ ਕੀਤੀ ਗਈ ਰਿਸਰਚ ਨੇ ਸੈਲਫੀ ਕਲਿਕਿੰਗ ਨੂੰ ਵੀ ਐਡਿਕਸ਼ਨ ਦੀ ਸ਼੍ਰੇਣੀ ਵਿਚ ਰੱਖ ਦਿੱਤਾ ਹੈ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *