Home / Breaking News / ਹੁਣ ਇਕ ਨਵੇਂ ਅਵਤਾਰ ‘ਚ ਨਜ਼ਰ ਆਉਣਗੇ ਨਹਿਰਾ

ਹੁਣ ਇਕ ਨਵੇਂ ਅਵਤਾਰ ‘ਚ ਨਜ਼ਰ ਆਉਣਗੇ ਨਹਿਰਾ

ਨਵੀਂ ਦਿੱਲੀ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਹੁਣ ਕ੍ਰਿਕਟ ਕੁਮੈਂਟਰੀ ਕਰਦੇ ਨਜ਼ਰ ਆਉਣਗੇ। 38 ਸਾਲਾ ਨਹਿਰਾ ਨੇ ਇਕ ਨਵੰਬਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦਿੱਲੀ ‘ਚ ਹੋਏ ਪਹਿਲੇ ਟੀ-20 ਮੈਚ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਸੰਨਿਆਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਉਹ ਆਰਾਮ ਕਰਨਗੇ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਗੇ। ਪਰ ਦੁਬਾਰਾ ਕ੍ਰਿਕਟ ਨਾਲ ਸਬੰਧਤ ਕੁਝ ਹੋਰ ਕਰਨਗੇ ਕਿਉਂਕਿ ਉਨ੍ਹਾਂ ਨੇ ਕ੍ਰਿਕਟ ਨੂੰ 25 ਸਾਲ ਹੀ ਦਿੱਤੇ ਹਨ।
ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਨਹਿਰਾ ਹੁਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ ਤੋਂ ਕੁਮੈਂਟਰੀ ‘ਚ ਡੈਬਿਊ ਕਰਨਗੇ ਅਤੇ ਇਕ ਨਵੇਂ ਅਵਤਾਰ ‘ਚ ਨਜ਼ਰ ਆਉਣਗੇ। ਸਹਿਵਾਗ ਨੇ ਟਵੀਟ ਕਰਕੇ ਕਿਹਾ, ”ਨਹਿਰਾ ਜੀ ਦਾ ਕੁਮੈਂਟਰੀ ਵੈਲਕਮ ਜ਼ੋਰਾਂ-ਸ਼ੋਰਾਂ ਨਾਲ ਹੋਣਾ ਚਾਹੀਦਾ ਹੈ। ਆਪਣੇ ਸਟਾਈਲ ‘ਚ ਤੁਸੀਂ ਲੋਕ ਵੀ ਨਹਿਰਾ ਦਾ ਵੈਲਕਮ ਜ਼ਰੂਰ ਕਰੋ। ਨਹਿਰਾ ਨੇ ਭਾਰਤ ਦੇ ਲਈ 17 ਟੈਸਟ, 120 ਵਨਡੇ ਅਤੇ 27 ਟਵੰਟੀ-20 ਮੈਚ ਖੇਡੇ ਜਿਸ ‘ਚ ਉਨ੍ਹਾਂ ਨੇ ਕ੍ਰਮਵਾਰ 44, 157 ਅਤੇ 34 ਵਿਕਟ ਝਟਕਾਏ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *