Breaking News
Home / Delhi / ਏਸ਼ੀਆ ‘ਚ ਛਾਇਆ ਅੰਬਾਨੀ ਪਰਿਵਾਰ, ਇੰਨੇ ਅਰਬਾਂ ਦੀ ਹੋਈ ਜਾਇਦਾਦ

ਏਸ਼ੀਆ ‘ਚ ਛਾਇਆ ਅੰਬਾਨੀ ਪਰਿਵਾਰ, ਇੰਨੇ ਅਰਬਾਂ ਦੀ ਹੋਈ ਜਾਇਦਾਦ

ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਪਰਿਵਾਰ ਏਸ਼ੀਆ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ 25.8 ਅਰਬ ਡਾਲਰ ਤੋਂ ਵਧ ਕੇ 44.8 ਅਰਬ ਡਾਲਰ ਯਾਨੀ 2.92 ਲੱਖ ਕਰੋੜ ਰੁਪਏ (2926 ਅਰਬ ਰੁਪਏ) ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਦੌਲਤ ‘ਚ 19 ਅਰਬ ਡਾਲਰ ਯਾਨੀ 1.24 ਲੱਖ ਕਰੋੜ ਰੁਪਏ ਦਾ ਭਾਰੀ ਵਾਧਾ ਹੋਇਆ ਹੈ। ਫੋਰਬਸ ਮੈਗਜ਼ੀਨ ਨੇ ਏਸ਼ੀਆ ਦੇ 50 ਸਭ ਤੋਂ ਅਮੀਰ ਪਰਿਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਮੁਕੇਸ਼ ਅੰਬਾਨੀ ਪਰਿਵਾਰ ਟਾਪ ‘ਤੇ ਹੈ। ਮੈਗਜ਼ੀਨ ਮੁਤਾਬਕ ਸਾਲ 2015 ‘ਚ ਅੰਬਾਨੀ ਪਰਿਵਾਰ ਦੀ ਜਾਇਦਾਦ 21.5 ਅਰਬ ਡਾਲਰ ਸੀ, ਜੋ ਸਾਲ 2016 ‘ਚ ਵਧ ਕੇ 25.8 ਅਰਬ ਡਾਲਰ ਹੋ ਗਈ, ਜਦੋਂ ਕਿ ਇਸ ਸਾਲ ਉਨ੍ਹਾਂ ਦੀ ਜਾਇਦਾਦ ਭਾਰੀ ਵਾਧੇ ਨਾਲ ਵਧ ਕੇ 44.8 ਅਰਬ ਡਾਲਰ ਹੋ ਗਈ ਹੈ।

ਉਨ੍ਹਾਂ ਤੋਂ ਬਾਅਦ ਦੱਖਣੀ ਕੋਰੀਆ ਦੀ ਸੈਮਸੰਗ ਕੰਪਨੀ ਦੇ ‘ਲੀ’ ਪਰਿਵਾਰ ਦਾ ਸਥਾਨ ਹੈ। ‘ਲੀ’ ਪਰਿਵਾਰ ਦੀ ਜਾਇਦਾਦ 11.2 ਅਰਬ ਡਾਲਰ ਯਾਨੀ 731.36 ਅਰਬ ਰੁਪਏ ਵਧ ਕੇ 40.8 ਅਰਬ ਡਾਲਰ (2664.95 ਅਰਬ ਰੁਪਏ) ਹੋ ਗਈ ਹੈ। ਸੈਮਸੰਗ ਇਲੈਕਟ੍ਰਾਨਿਕਸ ਦੇ ਸ਼ੇਅਰਾਂ ‘ਚ ਪਿਛਲੇ ਇਕ ਸਾਲ ‘ਚ 75 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦੇ ਦਮ ‘ਤੇ ਲੀ ਪਰਿਵਾਰ ਸੂਚੀ ‘ਚ ਦੂਜੇ ਨੰਬਰ ‘ਤੇ ਕਾਬਜ ਹੋਇਆ ਹੈ। ਉੱਥੇ ਹੀ, ਸੂਚੀ ‘ਚ ਤੀਜੇ ਨੰਬਰ ‘ਤੇ ਹਾਂਗਕਾਂਗ ਦਾ ਕਾਕ ਪਰਿਵਾਰ ਹੈ। ਉਸ ਕੋਲ 40.4 ਅਰਬ ਡਾਲਰ (2638.83 ਅਰਬ ਰੁਪਏ) ਦੀ ਜਾਇਦਾਦ ਹੈ। ਇਹ ਪਰਿਵਾਰ ਏਸ਼ੀਆ ਦੀ ਸਭ ਤੋਂ ਅਮੀਰ ਰੀਅਲ ਅਸਟੇਟ ਕੰਪਨੀ ‘ਸਨ ਹੁੰਗ ਕਾਈ ਪ੍ਰਾਪਰਟੀਜ਼’ ਦਾ ਮਾਲਕ ਹੈ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me