Home / Entertainment / Bollywood / ‘ਸਟੂਡੈਂਟ ਆਫ ਦਿ ਈਅਰ 2’ ਦਾ ਪਹਿਲਾ ਪੋਸਟਰ ਰਿਲੀਜ਼

‘ਸਟੂਡੈਂਟ ਆਫ ਦਿ ਈਅਰ 2’ ਦਾ ਪਹਿਲਾ ਪੋਸਟਰ ਰਿਲੀਜ਼

 

 

 

 

2012 ‘ਚ ਰਿਲੀਜ਼ ਹੋਈ ਫਿਲਮ ‘ਸਟੂਡੈਂਟ ਆਫ ਦਿ ਈਅਰ’ ਤਿੰਨ ਕਲਾਕਾਰਾਂ ਲਈ ਖਾਸ ਸੀ। ਇਸ ਫਿਲਮ ਨਾਲ ਹੀ ਆਲੀਆ ਭੱਟ, ਵਰੁਣ ਧਵਨ ਅਤੇ ਸਿਧਾਰਥ ਮਲਹੋਰਤਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨੋਂ ਨਵੇਂ ਸਟਾਰਜ਼ ਨਾਲ ਆਈ ਇਹ ਫਿਲਮ ਸੁਪਰਹਿੱਟ ਰਹੀ। ਇਸ ਫਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਅਤੇ ਇਸ ਫਿਲਮ ਨਾਲ ਸ਼ੁਰੂਆਤ ਕਰਨ ਵਾਲੇ ਤਿੰਨੋਂ ਸਟਾਰਜ਼ ਅੱਜ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਹੁਣ ਇਸ ਫਿਲਮ ਦਾ ਦੂਜਾ ਭਾਗ ਵੀ ਆਉਣ ਵਾਲਾ ਹੈ ਅਤੇ ਇਸ ‘ਚ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਕਰਨ ਜੌਹਰ ਨੇ ਫਿਲਮ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ| ਇਸ ਫਿਲਮ ਨੂੰ ਪੁਨੀਤ ਮਲਹੋਤਰਾ ਨਿਰਦੇਸ਼ਿਤ ਕਰ ਰਹੇ ਹਨ|

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *