Breaking News
Home / Featured / Crime / ਦੋਸ਼ੀ ਨੂੰ ਸ਼ੇਰਆਮ ਮਾਰੀਆਂ ਗਈਆਂ ਗੋਲੀਆਂ:ਦੁਬਈ

ਦੋਸ਼ੀ ਨੂੰ ਸ਼ੇਰਆਮ ਮਾਰੀਆਂ ਗਈਆਂ ਗੋਲੀਆਂ:ਦੁਬਈ

ਦੁਬਈ ਵਿਚ 8 ਸਾਲਾ ਇਕ ਲੜਕੇ ਦੇ ਅਗਵਾ, ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਗਏ ਜੌਰਡਨ ਦੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਕਾਰੀ ਦੁਬਈ ਮੀਡੀਆ ਦਫਤਰ ਨੇ 50 ਸਾਲਾ ਨਿਦਾਲ ਈਸਾ ਅਬਦੁੱਲਾ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਐਲਾਨ ਕੀਤਾ। ਅਮੀਰਾਤ ਦੀ ਸੁਪਰੀਮ ਕੋਰਟ ਦੁਬਈ ਕੈਸੇਸ਼ਨ ਕੋਰਟ ਨੇ ਉਸ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।
ਅਬਦੁੱਲਾ ਨੇ ਮਈ 2016 ‘ਚ ਸ਼ਾਰਜ਼ਾਹ ਦੇ ਅਮੀਰਾਤ ਦੇ ਨੇੜੇ ਇਕ ਵਰਕਸ਼ਾਪ ਤੋਂ 8 ਸਾਲਾ ਓਬੇਦਾ ਇਬਰਾਹਿਮ ਸਿਦਗੀ ਅਬਦੁੱਲ ਹਾਦੀ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਨਾਲ ਬਲਾਤਕਾਰ ਕਰਨ ਤੋਂ ਮਗਰੋਂ ਕਤਲ ਕਰ ਦਿੱਤਾ ਸੀ। ਸੰਯੁਕਤ ਅਰਬ ਅਮੀਰਾਤ ਵਿਚ ਮੌਤ ਦੀ ਸਜ਼ਾ ਫਾਇਰਿੰਗ ਦਸਤੇ ਵਲੋਂ ਦਿੱਤੀ ਜਾਂਦੀ ਹੈ। ਇਕ ਅਖਬਾਰ ਨੇ ਬੱਚੇ ਦੇ ਪਿਤਾ ਦੇ ਹਵਾਲੇ ਤੋਂ ਦੱਸਿਆ ਕਿ ਸ਼ੁਰੂ ਵਿਚ ਕੀਤੀਆਂ ਗਈਆਂ ਗੋਲੀਆਂ ਦੀਆਂ ਬੌਛਾਰਾਂ ਨਾਲ ਅਬਦੁੱਲਾ ਦੀ ਮੌਤ ਨਹੀਂ ਹੋਈ ਤਾਂ ਇਸ ਤੋਂ ਬਾਅਦ ਉਸ ਦੇ ਸਿਰ ‘ਚ ਗੋਲੀ ਮਾਰੀ ਗਈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me