Breaking News
Home / Featured / ਧੂਰੀ ਰੋਡ ‘ਤੇ ਐਕਟਿਵਾ ਸਕੂਟਰੀ ਅਤੇ ਬੂਲਟ ਮੋਟਰਸਾਇਕਲ ਦੀ ਟੱਕਰ,ਇਕ ਦੀ ਮੌਤ
Royal Enfield Himalayan Accident

ਧੂਰੀ ਰੋਡ ‘ਤੇ ਐਕਟਿਵਾ ਸਕੂਟਰੀ ਅਤੇ ਬੂਲਟ ਮੋਟਰਸਾਇਕਲ ਦੀ ਟੱਕਰ,ਇਕ ਦੀ ਮੌਤ

ਸਥਾਨਕ ਧੂਰੀ ਰੋਡ ਡਰੇਨ ਵਾਲੇ ਪੁਲ ‘ਤੇ ਐਕਟਿਵਾ ਸਕੂਟਰੀ ਅਤੇ ਬੂਲਟ ਮੋਟਰਸਾਇਕਲ ਦੀ ਹੋਈ ਜ਼ਬਰਦਸ਼ਤ ਟੱਕਰ ਵਿਚ ਐਕਟਿਵਾ ਚਾਲਕ ਇਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦੇ ਸਾਥੀ ਸਮੇਤ ਤਿੰਨ ਵਿਆਕਤੀ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਕਮਾਜਰਾ ਪਿੰਡ ਵਾਲੀ ਰੋਡ ‘ਤੇ ਸਥਿਤ ਆਟਾ ਚੱਕੀ ਦੇ ਮਾਲਕ ਕ੍ਰਿਸ਼ਨ ਕੁਮਾਰ ਪੁੱਤਰ ਦੇਵ ਰਾਜ ਵਾਸੀ ਸਰਕਾਰੀ ਕਾਲਜ ਰੋਡ ਨੇੜੇ ਸੰਤ ਨਿਰੰਕਾਰੀ ਭਵਨ ਮਾਲੇਰਕੋਟਲਾ ਸਵੇਰੇ ਸਾਢੇ 10 ਵਜੇ ਦੇ ਕਰੀਬ ਆਪਣੇ ਦੋਸਤ ਰਿਟਾਇਰਡ ਸਰਕਾਰੀ ਮੁਲਾਜ਼ਮ ਕਰਨੈਲ ਸਿੰਘ ਡੋਗਰਾ ਵਾਸੀ ਅਮਰ ਕਾਲੋਨੀ ਮਾਲੇਰਕੋਟਲਾ ਨਾਲ ਆਪਣੀ ਐਕਟਿਵਾ ਸਕੂਟਰੀ ‘ਤੇ ਸਵਾਰ ਆਟਾ ਚੱਕੀ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਕਿ ਮਾਣਕਮਾਜਰਾ ਰੋਡ ਤੋਂ ਧੂਰੀ ਰੋਡ ਵਾਲੀ ਮੇਨ ਸੜਕ ‘ਤੇ ਮਾਲੇਰਕੋਟਲਾ ਸ਼ਹਿਰ ਤੋਂ ਆ ਰਹੇ ਇਕ ਤੇਜ਼ ਰਫਤਾਰ ਬੂਲਟ ਮੋਟਰਸਾਇਕਲ ਨਾਲ ਟੱਕਰ ਹੋ ਗਈ। ਮੌਕੇ ‘ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਚਾਲਕ ਕ੍ਰਿਸ਼ਨ ਕੁਮਾਰ ਦੀ ਮੌਕੇ ‘ਤੇ ਮੌਤ ਹੋ ਗਈ। ਜਦ ਕਿ ਉਸਦੇ ਸਾਥੀ 65 ਸਾਲਾ ਕਰਨੈਲ ਸਿੰਘ ਡੋਗਰਾ ਸਮੇਤ ਬੂਲਟ ਮੋਟਰਸਾਇਕਲ ਸਵਾਰ ਦੋ ਨੌਜਵਾਨ ਤੇਗਇੰਦਰ ਸਿੰਘ ਪੁੱਤਰ ਗੁਰਮੀਤ ਸਿੰਘ (23) ਅਤੇ ਬਲਜੀਤ ਸਿੰਘ ਪੁੱਤਰ ਜਗਦੇਵ ਸਿੰਘ (22) ਵਾਸੀਆਨ ਮਾਡਰਨ ਕਾਲੋਨੀ ਨੋਸ਼ਹਿਰਾ ਰੋਡ ਮਾਲੇਰਕੋਟਲਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਬਲਜੀਤ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਜਦ ਕਿ ਤੇਗਇੰਦਰ ਸਿੰਘ ਅਤੇ ਕਰਨੈਲ ਸਿੰਘ ਡੋਗਰਾ ਸਥਾਨਕ ਸਿਵਲ ਹਸਪਤਾਲ ਵਿਖੇ ਹੀ ਜ਼ੇਰੇ ਇਲਾਜ਼ ਹਨ। ਮੌਕੇ ‘ਤੇ ਪਹੁੰਚੇ ਥਾਣਾ ਸਿਟੀ-1 ਦੀ ਪੁਲਸ ਨੇ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦੀ ਲਾਸ਼ ਦੀ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me