Home / Breaking News / ਨਰਿੰਦਰ ਮੋਦੀ 26 ਨਵੰਬਰ ਨੂੰ ਕਰਨਗੇ ‘ਮਨ ਕੀ ਬਾਤ’

ਨਰਿੰਦਰ ਮੋਦੀ 26 ਨਵੰਬਰ ਨੂੰ ਕਰਨਗੇ ‘ਮਨ ਕੀ ਬਾਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਨਵੰਬਰ ਨੂੰ ਆਪਣੇ ਲੋਕਪ੍ਰਿਯ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਆਮ ਜਨਤਾ ਨਾਲ ਗੱਲਬਾਤ ਕਰਨਗੇ ਪਰ ਇਸ ਵਾਰ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਖਾਸੀਅਤ ਇਹ ਹੈ ਕਿ ਗੁਜਰਾਤ ‘ਚ ਲੋਕ ਵੋਟਿੰਗ ਬੂਥਾਂ ‘ਤੇ ਉਨ੍ਹਾਂ ਦੇ ‘ਮਨ ਕੀ ਬਾਤ’ ਨੂੰ ਚਾਹ ਦੀਆਂ ਚੁਸਕੀਆਂ ਨਾਲ ਸੁਣਨਗੇ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਤੋਂ ਪ੍ਰਸਾਰਿਤ ਹੋਣ ਵਾਲਾ ਇਹ ਪ੍ਰੋਗਰਾਮ ਹਰੇਕ ਮਹੀਨੇ ਦੇ ਅੰਤਿਮ ਐਤਵਾਰ ਨੂੰ ਸਵੇਰੇ 11 ਵਜੇ ਹੁੰਦਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਦਾ ਇਹ 38ਵਾਂ ਸੰਸਕਰਨ ਹੋਵੇਗਾ। ਇਸ ਪ੍ਰੋਗਰਾਮ ਨੂੰ ਸਾਰੇ ਨਿੱਜੀ ਰੇਡੀਓ ਚੈਨਲ, ਐੱਫ.ਐੱਮ. ਚੈਨਲ ਅਤੇ ਭਾਈਚਾਰਕ ਰੇਡੀਓ ਕੇਂਦਰ ਵੀ ਪ੍ਰਸਾਰਿਤ ਕਰਦੇ ਹਨ। ‘ਮਨ ਕੀ ਬਾਤ’ ਦਾ ਖੇਤਰੀ ਭਾਸ਼ਾਵਾਂ ‘ਚ ਪ੍ਰਸਾਰਨ ਇਸੇ ਦਿਨ ਸ਼ਾਮ 8 ਵਜੇ ਕੀਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ 26 ਨਵੰਬਰ ਨੂੰ ਹੀ ਆਪਣੀ ਪ੍ਰਚਾਰ ਮੁਹਿੰਮ ਦੀ ਵਿਧੀਪੂਰਵਕ ਸ਼ੁਰੂਆਤ ਕਰਦੇ ਹੋਏ ਸਾਰੇ 50 ਹਜ਼ਾਰ ਵੋਟਿੰਗ ਬੂਥਾਂ ‘ਤੇ ‘ਮਨ ਕੀ ਬਾਤ, ਚਾਏ ਕੇ ਸਾਥ’ ਪ੍ਰੋਗਰਾਮ ਨਾਲ ਕਰੇਗੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *