Home / Breaking News / ਬੇਸਹਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ

ਬੇਸਹਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ

ਬੇਸਹਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ ਨੇ ਬਾਘਾਪੁਰਾਣਾ ਵਾਸੀਆਂ ਦੇ ਨੱਕ ‘ਚ ਦਮ ਕਰ ਰੱਖਿਆ ਹੈ। ਬੇਸਹਾਰਾ ਪਸ਼ੂਆਂ ਅਤੇ ਵਿਸ਼ੇਸ਼ ਕਰ ਕੇ ਗਊਆਂ-ਸਾਨ੍ਹਾਂ ਦੇ ਸ਼ਹਿਰ ‘ਚ ਫਿਰਦੇ ਝੁੰਡ ਸਾਰਾ ਦਿਨ ਬਾਜ਼ਾਰਾਂ ਅਤੇ ਗਲੀਆਂ ‘ਚ ਖੌਰੂ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਨਾ ਸਿਰਫ ਰਾਹਗੀਰ ਤੇ ਵਾਹਨ ਚਾਲਕ ਹੀ ਔਖੇ ਹਨ ਸਗੋਂ ਦੁਕਾਨਦਾਰਾਂ ਲਈ ਵੀ ਇਹ ਬੇਸਹਾਰਾ ਪਸ਼ੂ ਵੱਡੀ ਸਮੱਸਿਆ ਬਣੇ ਹੋਏ ਹਨ। ਸਬਜ਼ੀ ਅਤੇ ਫਲਾਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਪਸ਼ੂ ਖੁਰਾਕ ਵਿਕਰੇਤਾਵਾਂ ਵੱਲੋਂ ਦੁਕਾਨ ਦੇ ਬਾਹਰ ਪ੍ਰਦਰਸ਼ਿਤ ਕੀਤਾ ਗਿਆ ਸਾਮਾਨ ਬੇਸਹਾਰਾ ਗਊਆਂ ਦੇ ਇਕੋ ਹੱਲੇ ਨਾਲ ਖਿੱਲਰਦਾ ਆਮ ਹੀ ਦੇਖਿਆ ਜਾਂਦਾ ਹੈ। ਅਜਿਹੇ ਪਸ਼ੂ ਸਾਰਾ ਦਿਨ ਸੜਕਾਂ ‘ਤੇ ਰਹਿਣ ਕਰ ਕੇ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗ ਅਕਸਰ ਹੀ ਸਾਨ੍ਹਾਂ ਦੀ ਲੜਾਈ ਦੀ ਲਪੇਟ ‘ਚ ਆਉਂਦੇ ਰਹਿੰਦੇ ਹਨ।
ਸੜਕ ‘ਤੇ ਘੁੰਮਦੀਆਂ ਬੇਸਹਾਰਾ ਗਊਆਂ ਅਤੇ ਸਾਨ੍ਹਾਂ ਕਾਰਨ ਇਕੱਲੇ ਬਾਘਾਪੁਰਾਣਾ ਸ਼ਹਿਰ ‘ਚ ਪਿਛਲੇ 2 ਸਾਲਾਂ ਦੌਰਾਨ ਵਾਪਰੇ ਹਾਦਸਿਆਂ ‘ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਦੇ ਕਰੀਬ ਜ਼ਖਮੀ ਹੋ ਚੁੱਕੇ ਹਨ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *