Home / Breaking News / ਯੂਨੀਸੇਫ ਨੇ ਭਾਰਤ ਦੀ ਕੀਤੀ ਸ਼ਲਾਘਾ

ਯੂਨੀਸੇਫ ਨੇ ਭਾਰਤ ਦੀ ਕੀਤੀ ਸ਼ਲਾਘਾ

ਯੂਨੀਸੇਫ ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਹਾਕਿਆਂ ‘ਚ ਬੱਚਿਆਂ ਦੇ ਵਿਕਾਸ ਦੇ ਮਾਮਲੇ ‘ਚ ਪ੍ਰਭਾਵੀ ਪ੍ਰਗਤੀ ਕੀਤੀ ਹੈ ਪਰ ਬੱਚਿਆਂ ਦਾ ਇਕ ਵਰਗ ਅਜਿਹਾ ਵੀ ਹੈ ਜੋ ਅਸਮਾਨਤਾ ਸੰਸਾਧਨਾ ਦੀ ਕਮੀ ਦੇ ਚੱਲਦੇ ਇਸ ਤੋਂ ਅਣਛੁਹਿਆ ਰਹਿ ਜਾਂਦਾ ਹੈ।
ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ) ‘ਚ ਉਪ ਕਾਰਜਕਾਰੀ ਨਿਰਦੇਸ਼ਕ ਜਸਟਿਨ ਫੋਰਸਿਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਇਸ ਨਾਲ ਜੁੜੇ ਮੁੱਦਿਆਂ ‘ਤੇ ਅਸਲ ‘ਚ ਜ਼ੋਰ ਦੇ ਸਕਦਾ ਹੈ ਤੇ ਬਾਕੀ ਦੁਨੀਆ ਲਈ ਵਿਕਾਸ ਦਾ ਮਾਡਲ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਵਿਕਾਸ ਦੇ ਸਬੰਧ ‘ਚ ਕਈ ਮੁੱਦਿਆਂ ‘ਤੇ ਹੋਈ ਭਾਰਤ ਦੀ ਪ੍ਰਗਤੀ ਤੋਂ ਪ੍ਰਭਾਵਿਤ ਹਾਂ।
ਪੰਜ ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਦੀ ਮੌਤ ਦੇ ਮਾਮਲੇ ‘ਚ 67 ਫੀਸਦੀ ਕਮੀ ਆਈ ਹੈ। ਯੂਨੀਸੇਫ ਇੰਡੀਆ ਦੀ ਇਕ ਅਧਿਕਾਰੀ ਨੇ ਕਿਹਾ ਕਿ ਫੋਰਸਿਥ ਨੇ ਜਿਨ੍ਹਾਂ ਅੰਕੜਿਆਂ ਦਾ ਹਵਾਲਾ ਦਿੱਤਾ ਹੈ ਉਹ ਪਰਿਵਾਰ ਸਿਹਤ ਸਰਵੇਖਣ ਤੋਂ ਲਏ ਗਏ ਹਨ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *