Home / Breaking News / ਕੈਨੇਡੀਅਨ ਪੀ.ਐੱਮ. ਟਰੂਡੋ ਨੇ ਮੂਲ ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ ‘ਤੇ ਮੁਆਫੀ ਮੰਗੀ

ਕੈਨੇਡੀਅਨ ਪੀ.ਐੱਮ. ਟਰੂਡੋ ਨੇ ਮੂਲ ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ ‘ਤੇ ਮੁਆਫੀ ਮੰਗੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੋਂ ਦੇ ਮੂਲ-ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ ‘ਤੇ ਮੁਆਫੀ ਮੰਗੀ। ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਇਸ ਭਾਈਚਾਰੇ ਨਾਲ ਬਹੁਤ ਧੱਕਾ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਇਹ ਲੋਕ ਇਸ ਦੁੱਖ ਦੇ ਬੋਝ ‘ਚ ਜੀਅ ਰਹੇ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਇਨ੍ਹਾਂ ਕੋਲੋਂ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ‘ਚ ਜਾ ਕੇ ਮੁਆਫੀ ਮੰਗੀ। ਮੂਲ ਨਿਵਾਸੀਆਂ ਨੇ ਹੋਏ ਧੱਕੇ ਦੇ ਬਾਵਜੂਦ ਵੱਡਾ ਦਿਲ ਕਰਕੇ ਇਹ ਮੁਆਫੀ ਸਵਿਕਾਰ ਕਰ ਲਈ। ਟਰੂਡੋ ਇਸ ਤੋਂ ਪਹਿਲਾਂ ਪੋਪ ਕੋਲ ਵੀ ਮੰਗ ਉਠਾ ਚੁੱਕੇ ਹਨ ਕਿ ਉਹ ਵੀ ਈਸਾਇਆਂ ਦੇ ਪ੍ਰਮੁੱਖ ਆਗੂ ਹੋਣ ਨਾਤੇ ਇਨ੍ਹਾਂ ਲੋਕਾਂ ਕੋਲੋਂ ਮੁਆਫੀ ਮੰਗਣ। ਅਸਲ ‘ਚ ਈਸਾਈ ਪ੍ਰਚਾਰਕਾਂ ਦੀ ਨਿਗਰਾਨੀ ਹੇਠ ਚਲਾਏੇ ਜਾਂਦੇ ਇਨ੍ਹਾਂ ਸਕੂਲਾਂ ‘ਚ ਮੂਲ ਨਿਵਾਸੀਆਂ ਨਾਲ ਧੱਕੇ ਹੋ ਚੁੱਕੇ ਹਨ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *