Breaking News
Home / Featured / ਸਕੂਟਰ ਅਤੇ ਮੋਟਰਸਾਈਕਲ ਦੀ ਟੱਕਰ ਦੁਰਾਨ ਦੋ ਦੀ ਮੋਤ

ਸਕੂਟਰ ਅਤੇ ਮੋਟਰਸਾਈਕਲ ਦੀ ਟੱਕਰ ਦੁਰਾਨ ਦੋ ਦੀ ਮੋਤ

ਮੋਗਾ:ਬੀਤੀ ਦੇਰ ਰਾਤ ਪਿੰਡ ਵੱਡਾ ਘਰ ਦੇ ਕੋਲ ਸਕੂਟਰ ਅਤੇ ਮੋਟਰਸਾਈਕਲ ਦੇ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਰਣਜੀਤ ਸਿੰਘ (55) ਨਿਵਾਸੀ ਪਿੰਡ ਚੰਦਬਾਜਾ ਅਤੇ ਅੰਮ੍ਰਿਤਪਾਲ ਸਿੰਘ (23) ਨਿਵਾਸੀ ਪਿੰਡ ਹਰੀਏ ਵਾਲਾ ਦੀ ਮੌਤ ਹੋ ਗਈ, ਜਦਕਿ ਉਕਤ ਹਾਦਸੇ ਵਿਚ ਮ੍ਰਿਤਕ ਰਣਜੀਤ ਸਿੰਘ ਦੀ ਬੇਟੀ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਆਪਣੀਆਂ ਦੋ ਬੇਟੀਆਂ ਕਿਰਨਜੀਤ ਕੌਰ (18) ਅਤੇ ਕਮਲਜੀਤ ਕੌਰ (19) ਨੂੰ ਨਾਲ ਲੈ ਕੇ ਆਪਣੇ ਸਕੂਟਰ ‘ਤੇ ਪਿੰਡ ਚੰਦਬਾਜਾ ਤੋਂ ਪਿੰਡ ਸਲੀਣਾ ‘ਚ ਆਪਣੀ ਵੱਡੀ ਬੇਟੀ ਪਰਵਿੰਦਰ ਕੌਰ ਨੂੰ ਮਿਲਣ ਲਈ ਜਾ ਰਹੇ ਸੀ ਜਦਕਿ ਅੰਮ੍ਰਿਤਪਾਲ ਸਿੰਘ ਆਪਣੇ ਮੋਟਰਸਾਈਕਲ ‘ਤੇ ਪਿੰਡ ਘੱਲ ਕਲਾਂ ਤੋਂ ਆਪਣੇ ਘਰ ਹਰੀਏ ਵਾਲਾ ਜਾ ਰਿਹਾ ਸੀ, ਜਦੋਂ ਉਹ ਪਿੰਡ ਵੱਡਾ ਘਰ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ। ਉਕਤ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਜਦਕਿ ਕਮਲਜੀਤ ਕੌਰ ਜ਼ਖਮੀ ਹੋ ਗਈ। ਜਦਕਿ ਮੋਟਰਸਾਈਕਲ ਅਤੇ ਸਕੂਟਰ ਬੁਰੀ ਤਰਾਂ ਨਾਲ ਨੁਕਸਾਨੇ ਗਏ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me