Breaking News
Home / Featured / Crime / ਅਕਾਲੀ ਆਗੂ ਦੀ ਸ਼ਰਮਨਾਕ ਕਰਤੂਤ, ਨਾਬਾਲਕ ਨੂੰ ਬਣਾਇਆ ਹਵਸ ਦਾ ਸ਼ਿਕਾਰ

ਅਕਾਲੀ ਆਗੂ ਦੀ ਸ਼ਰਮਨਾਕ ਕਰਤੂਤ, ਨਾਬਾਲਕ ਨੂੰ ਬਣਾਇਆ ਹਵਸ ਦਾ ਸ਼ਿਕਾਰ

ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਕੇ ਲਿਜਾਣ ਅਤੇ ਉਸ ਨਾਲ ਕਥਿਤ ਤੌਰ ‘ਤੇ ਕੀਤੇ ਗਏ ਬਲਾਤਕਾਰ ਕਰਨ ‘ਚ ਇਕ ਅਕਾਲੀ ਆਗੂ ਸਮੇਤ 2 ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤ ਨਾਬਾਲਗ ਲੜਕੀ (ਸੁਮਨ) ਕਾਲਪਨਿਕ ਨਾਮ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਆਪਣੇ ਪਿਤਾ ਦੇ ਨਾਲ ਸਥਾਨਕ ਅਦਾਲਤ ‘ਚ ਖੁਦ ਪੇਸ਼ ਹੋ ਕੇ ਬਿਆਨ ਦਿੱਤਾ ਕਿ ਮੁਹੱਲਾ ਧੀਰਾਂ ਵਾਸੀ ਮਨੀ ਉੁਰਫ ਲਵ ਪੁੱਤਰ ਅਮਰਜੀਤ ਸਿੰਘ ਇਕ ਨੌਜਵਾਨ ਅਕਾਲੀ ਆਗੂ ਰਾਜੀਵ ਧੀਰ ਪ੍ਰਧਾਨ ਅਕਾਲੀ ਦਲ ਸ਼ਹਿਰੀ ਦੀ ਕਥਿਤ ਸ਼ਹਿ ‘ਤੇ ਉਸ ਨਾਲ ਕਰੀਬ ਡੇਢ ਸਾਲ ਤੋਂ ਬਲਾਤਕਾਰ ਕਰਦਾ ਆ ਰਿਹਾ ਸੀ ਅਤੇ ਪਹਿਲਾਂ ਵੀ ਉਹ ਮੈਨੂੰ ਵਰਗਲਾ ਕੇ ਵਿਆਹ ਕਰਨ ਦਾ ਝਾਂਸਾ ਦੇ ਕੇ ਲੈ ਗਿਆ ਸੀ ਪਰ ਕੁਝ ਮੋਹਤਵਰ ਵਿਅਕਤੀਆਂ ਦੇ ਕਹਿਣ ‘ਤੇ ਰਾਜੀਵ ਧੀਰ ਨੇ ਕਥਿਤ ਤੌਰ ‘ਤੇ ਲੜਕੀ ਨੂੰ ਵਾਪਸ ਪਹੁੰਚਾ ਦਿੱਤਾ ਸੀ। ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਬੀਤੀ 18 ਨਵੰਬਰ ਨੂੰ ਦਿਨ ਦੇ ਸਮੇਂ ਉਕਤ ਦੋਵੇਂ ਮਨੀ ਅਤੇ ਰਾਜੀਵ ਧੀਰ ਉਸ ਦੇ ਮੁਹੱਲੇ ‘ਚ ਆਏ ਸਨ ਅਤੇ ਲੜਕੀ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦੇ ਕੇ ਗਏ ਸਨ। ਰਾਤ ਦੇ ਸਮੇਂ ਉਸ ਦੀ ਲੜਕੀ ਨੂੰ ਮਨੀ ਨੇ ਰਾਜੀਵ ਧੀਰ ਦੀ ਕਥਿਤ ਸ਼ਹਿ ‘ਤੇ ਵਰਗਲਾ ਕੇ ਲੈ ਗਿਆ। ਉਸ ਨੇ ਪੁਲਸ ਪਾਸੋਂ ਉਸ ਦੀ ਲੜਕੀ ਨੂੰ ਭਜਾਉਣ ਦੇ ਦੋਸ਼ ‘ਚ ਉਕਤ ਦੋਵੇਂ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *