Breaking News
Home / Delhi / ਲਸ਼ਕਰ ਨੂੰ ਜੇਤਲੀ ਦੀ ਚਿਤਾਵਨੀ
New Delhi : Union Finance Minister Arun Jaitley addresses at a press conference regarding the Union Cabinet's clearance of recommendations of the 7th Pay Commission, in New Delhi on Wednesday. PTI Photo by Subhav Shukla (PTI6_29_2016_00220A)

ਲਸ਼ਕਰ ਨੂੰ ਜੇਤਲੀ ਦੀ ਚਿਤਾਵਨੀ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਸ਼ਮੀਰ ਦੀ ਸਥਿਤੀ ‘ਚ ਭਾਰੀ ਤਬਦੀਲੀ ਆਈ ਹੈ ਅਤੇ ਪਿੰਡ-ਪਿੰਡ ‘ਚ ਖੁਫੀਆ ਤੰਤਰ ਫਿਰ ਤੋਂ ਸਥਾਪਤ ਹੋ ਸਕਿਆ ਹੈ, ਜਿਸ ਕਾਰਨ ਪਹਿਲੀ ਵਾਰ ਸੁਰੱਖਿਆ ਫੋਰਸ ਅੱਤਵਾਦੀਆਂ ‘ਤੇ ਹਾਵੀ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਲਸ਼ਕਰ ਦਾ ਕੋਈ ਵੀ ਕਮਾਂਡਰ ਹੁਣ ਜ਼ਿੰਦਾ ਨਹੀਂ ਬਚੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਇਹ ਹਾਲ ਹੈ ਕਿ ਜੋ ਵੀ ਲਸ਼ਕਰ ਦਾ ਕਮਾਂਡਰ ਬਣਿਆ ਉਹ 2 ਜਾਂ 3 ਮਹੀਨੇ ਤੋਂ ਜ਼ਿਆਦਾ ਟਿਕ ਨਹੀਂ ਸਕਿਆ। ਕੇਂਦਰੀ ਵਿੱਤ ਨੇ ਕਿਹਾ ਕਿ ਸੁਰੱਖਿਆ ਫੋਰਸ ਪਹਿਲੀ ਵਾਰ ਅੱਤਵਾਦੀਆਂ ‘ਤੇ ਹਾਵੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ਹਿੱਤ ‘ਚ ਕਠਿਨ ਫੈਸਲੇ ਲਏ ਹਨ। ਗੁਜਰਾਤ ‘ਚ ਭਾਜਪਾ ਸਰਕਾਰ ਨੇ 22 ਸਾਲ ‘ਚ ਸਿਰਫ ਵਿਕਾਸ ਨੂੰ ਤਰਜੀਹ ਦਿੱਤੀ ਹੈ। ਕਾਂਗਰਸ ਦੇ ਅਰਾਜਕਤਾਵਾਦੀਆਂ ਨੂੰ ਜੁਟਾਉਣ ਨਾਲ ਜਨਤਾ ਅਤੇ ਸਮਾਜ ਜਾਂ ਗੁਜਰਾਤ ਦਾ ਭਲਾ ਨਹੀਂ ਹੋਣ ਵਾਲਾ। ਰਾਜ ਇਸ ਤੋਂ ਪਹਿਲਾਂ ਵੀ ਉੱਬਰ ਚੁਕਿਆ ਹੈ। ਹੁਣ ਸਭ ਤੋਂ ਵੱਡੀ ਚੁਣੌਤੀ ਗੁਜਰਾਤ ‘ਚ ਸਮਾਜ ਨੂੰ ਇਕਜੁਟ ਰੱਖਦੇ ਹੋਏ ਵਿਕਾਸ ਨੂੰ ਅੱਗੇ ਵਧਾਉਣ ਦੀ ਹੈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me